ਬਹੁਚਰਚਿਤ ਲਖੀਮਪੁਰ ਖੀਰੀ ਮਾਮਲੇ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਦੀ ਰਾਈਫਲ ਤੇ ਹੋਰ ਦੋ ਹਥਿਆਰਾਂ ਤੋਂ ਗੋਲੀ ਚਲਾਏ ਜਾਣ ਦੀ ਪੁਸ਼ਟੀ ਹੋਈ ਹੈ।
ਗੌਰਤਲਬ ਹੈ ਕਿ ਕਿਸਾਨਾਂ ਨੇ ਦੋਸ਼ ਲਗਾਇਆ ਸੀ ਕਿ ਆਸ਼ੀਸ਼ ਨੇ ਗੋਲੀ ਚਲਾਈ ਸੀ। ਫੋਰੈਂਸਿੰਕ ਸਾਇੰਸ ਲੈਬਾਰਟਰੀ ਨੇ ਭਾਵੇਂ ਪੁਸ਼ਟੀ ਕਰ ਦਿੱਤੀ ਹੈ ਕਿ ਹਥਿਆਰਾਂ ਵਿਚੋਂ ਗੋਲੀ ਚੱਲੀ ਸੀ ਪਰ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਨ੍ਹਾਂ ਹਥਿਆਰਾਂ ਵਿੱਚੋਂ ਫਾਇਰ ਹਿੰਸਾ ਵਾਲੇ ਦਿਨ ਜਾਂ ਕਿਸੇ ਹੋਰ ਦਿਨ ਹੋਏ ਸਨ।
ਬੀਤੀ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿਚ 4 ਕਿਸਾਨਾਂ ਸਣੇ ਕਈ ਲੋਕਾਂ ਦੀ ਮੌਤ ਹੋਈ ਸੀ । ਕਿਸਾਨਾਂ ਨੇ ਦੋਸ਼ ਲਗਾਇਆ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਆਸ਼ੀਸ਼ ਮਿਸ਼ਰਾ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਗੱਡੀ ਚੜ੍ਹਾ ਦਿੱਤੀ ਸੀ ਅਤੇ ਇਸੇ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਸਨ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਮਰਨ ਵਾਲਿਆਂ ਵਿਚ ਦੋ ਭਾਜਪਾ ਵਰਕਰ ਤੇ ਇੱਕ ਡਰਾਈਵਰ ਸੀ। ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਮਿਸ਼ਰਾ ਦੀ ਰਾਈਫਲ ਸਣੇ ਚਾਰ ਹਥਿਆਰ ਪੁਲਿਸ ਨੇ ਜ਼ਬਤ ਕੀਤੇ ਸਨ। ਇਕ ਪਿਸਤੌਲ ਅੰਕਿਤ ਦਾਸ ਦਾ ਸੀ ਜੋ ਕਿ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦਾ ਭਤੀਜਾ ਹੈ।
ਇਕ ਹੋਰ ਰਿਪੀਟਰ ਗੰਨ ਦਾਸ ਦੇ ਬਾਡੀਗਾਰਡ ਲਤੀਫ ਕਾਲੇ ਕੋਲੋਂ ਬਰਾਮਦ ਹੋਈ ਸੀ ਤੇ ਚੌਥੇ ਰਿਵਾਲਵਰ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਹ ਰਿਵਾਲਵਰ ਦਾਸ ਦੇ ਸਾਥੀ ਸਤਿਆ ਪ੍ਰਕਾਸ਼ ਕੋਲ ਸੀ। ਚਾਰ ਹਥਿਆਰ ਲੈਬ ਵਿਚ ਜਾਂਚ ਲਈ ਭੇਜੇ ਗਏ ਸਨ। ਗੋਲੀ ਚੱਲਣ ਦੀ ਪੁਸ਼ਟੀ ਤਾਂ ਹੋ ਗਈ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀ ਕਦੋਂ ਚੱਲੀ।