‘ਖਰੀਦੋ, ਹੋਲਡ ਕਰੋ ਤੇ ਭੁੱਲ ਜਾਓ’ ਦੀ ਰਣਨੀਤੀ ‘ਤੇ ਨਿਵੇਸ਼ਕਾਂ ਨੂੰ ਇੱਕ ਸ਼ੇਅਰ ਨੇ ਮਾਲਾਮਾਲ ਕਰ ਦਿੱਤਾ ਹੈ। 18 ਸਾਲ ਪਹਿਲਾਂ ਜਿਸ ਕਿਸੇ ਨੇ ਵੀ 1 ਲੱਖ ਰੁਪਿਆ ਲਗਾਇਆ ਹੋਵੇਗਾ ਉਸ ਦਾ ਅੱਜ 1 ਕਰੋੜ 24 ਲੱਖ ਰੁਪਏ ਹੋ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਮਲਟੀਬੈਗਰ ਸਟਾਕ ਰੇਡੀਕੋ ਖੇਤਾਨ ਦੀ। ਇਹ ਇਕ ਸ਼ਰਾਬ ਕੰਪਨੀ ਹੈ।
ਰੇਡੀਕੋ ਖੇਤਾਨ ਦਾ ਸ਼ੇਅਰ 2021 ਦੇ ਮਲਟੀਬੈਗਰ ਸ਼ੇਅਰਾਂ ‘ਚੋਂ ਇਕ ਹੈ। ਇਸ ਨੇ ਆਪਣੇ ਸ਼ੇਅਰ ਹੋਲਡਰਾਂ ਨੂੰ 2021 ਵਿਚ ਲਗਭਗ 140 ਫੀਸਦੀ ਰਿਟਰਨ ਦਿੱਤਾ ਹੈ। ਐੱਨ. ਐੱਸ. ਏ. ‘ਤੇ ਰੇਡੀਕੋ ਖੇਤਾਨ ਦਾ ਸ਼ੇਅਰ 7 ਨਵੰਬਰ 2003 ਨੂੰ 8.79 ਰੁਪਏ ਦਾ ਸੀ, ਜੋ ਕਿ ਹੁਣ ਕਾਫੀ ਉਚਾਈ ‘ਤੇ ਪਹੁੰਚ ਚੁੱਕਾ ਹੈ। ਅੱਜ ਐੱਨ. ਐੱਸ. ਈ. ‘ਤੇ 11.58 ਵਜੇ ਕਾਰੋਬਾਰ ਦੌਰਾਨ ਇਹ 1090 ਰੁਪਏ ਹੋ ਗਿਆ ਮਤਲਬ 18 ਸਾਲਾਂ ਵਿਚ ਲਗਭਗ 124 ਗੁਣਾ ਵਧ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਜੇਕਰ ਕਿਸੇ ਨਿਵੇਸ਼ਕ ਨੇ 18 ਸਾਲ ਪਹਿਲਾਂ ਰੇਡੀਕੋ ਖੇਤਾਨ ਦੇ ਸ਼ੇਅਰ ਖਰੀਦੇ ਸਨ ਅਤੇ ਇਸ ਮਿਆਦ ਦੌਰਾਨ ਉਹ ਮਲਟੀਬੈਗ ਸਟਾਕ ‘ਚ ਹੁਣ ਤੱਕ ਬਣਿਆ ਹੋਇਆ ਸੀ ਉਸ ਦਾ ਪੈਸਾ ਅੱਜ 124 ਗੁਣਾ ਵੱਧ ਗਿਆ ਹੈ।
ਰੇਡੀਕੋ ਖੇਤਾਨ ਦੇ ਸ਼ੇਅਰ ਪਿਛਲੇ ਇਕ ਮਹੀਨੇ ਵਿਚ 1022 ਤੋਂ ਵਧ ਕੇ 1090 ਰੁਪਏ ਪ੍ਰਤੀ ਸ਼ੇਅਰ ਹੋ ਗਏ ਹਨ। ਪਿਛਲੇ 18 ਸਾਲਾਂ ਵਿਚ ਇਹ ਮਲਟੀਬੈਗਰ ਸਟਾਕ 8.79 ਰੁਪਏ ਪ੍ਰਤੀ ਸ਼ੇਅਰ ਦੇ ਪੱਧਰ ਤੋਂ ਵੱਧ ਕੇ 1090 ਰੁਪਏ ਤੱਕ ਜਾ ਪਹੁੰਚਿਆ ਹੈ। ਗੌਰਤਲਬ ਹੈ ਕਿ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਜੋਖਮ ਵਾਲਾ ਹੁੰਦਾ ਹੈ ਪਰ ਜੋ ਲੋਕ ਰਿਸਕ ਲੈ ਸਕਦੇ ਹਨ ਅਤੇ ਜਿਨ੍ਹਾਂ ਨੂੰ ਇਸ ਦੀ ਸਮਝ ਹੈ ਉਹ ਪੈਸਾ ਵੀ ਕਮਾਉਂਦੇ ਹਨ।