ਬ੍ਰਿਟੇਨ ਇਤਿਹਾਸਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਪਹਿਲੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਪੰਜਾਬ ਦੇ 3 ਲੱਖ 20 ਹਜ਼ਾਰ ਸੈਨਿਕਾਂ ਦਾ ਰਿਕਾਰਡ 97 ਸਾਲਾਂ ਤੱਕ ਇੱਕ ਤਹਿਖਾਨੇ ‘ਚ ਧੂੜ ਖਾਂਦੇ ਰਹੇ। ਰਿਪੋਰਟ ਮੁਤਾਬਕ ਲਾਹੌਰ ਲਾਇਬ੍ਰੇਰੀ ਵਿੱਚ ਮਿਲੀਆਂ ਫਾਈਲਾਂ ਨੂੰ ਹੁਣ ਡਿਜੀਟਾਈਜ਼ ਕੀਤਾ ਜਾ ਰਿਹਾ ਹੈ। ਹੁਣ ਤੱਕ 45 ਹਜ਼ਾਰ ਤੋਂ ਵੱਧ ਦਸਤਾਵੇਜ਼ਾਂ ਦਾ ਡਿਜੀਟਲੀਕਰਨ ਕੀਤਾ ਜਾ ਚੁੱਕਾ ਹੈ। ਹੁਣ ਤੱਕ ਇਤਿਹਾਸਕਾਰ ਬ੍ਰਿਟਿਸ਼ ਅਤੇ ਆਇਰਿਸ਼ ਸੈਨਿਕਾਂ ਦੇ ਵੰਸ਼ ਸਰਵਿਸ ਰਿਕਾਰਡ ਦੇ ਜਨਤਕ ਡੇਟਾਬੇਸ ਦੀ ਖੋਜ ਕਰ ਸਕਦੇ ਸਨ ਪਰ ਭਾਰਤੀ ਸੈਨਿਕਾਂ ਲਈ ਹੁਣ ਤੱਕ ਅਜਿਹੀ ਕੋਈ ਸਹੂਲਤ ਨਹੀਂ ਸੀ। ਇਨ੍ਹਾਂ ਰਿਕਾਰਡਸ ਤੋਂ ਕਾਮਨਵੈਲਥ ਸੈਨਿਕਾਂ ਦੇ ਯੋਗਦਾਨ ਬਾਰੇ ਮਿੱਥਾਂ ਨੂੰ ਦੂਰ ਕਰਨ ਵਿੱਚ ਮਦਦ ਦੀ ਉਮੀਦ ਕੀਤੀ ਜਾ ਰਹੀ ਹੈ।
ਪੰਜਾਬੀ ਮੂਲ ਦੇ ਕੁੱਝ ਬ੍ਰਿਟਿਸ਼ ਨਾਗਰਿਕਾਂ ਨੂੰ ਡਾਟਾਬੇਸ ‘ਚ ਆਪਣੇ ਪੂਰਵਜਾਂ ਦੀ ਖੋਜ ਲਈ ਪਹਿਲਾਂ ਹੀ ਸੱਦਾ ਦਿੱਤਾ ਜਾ ਚੁੱਕਾ ਹੈ। ਪਰਿਵਾਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਸੈਨਿਕਾਂ ਨੇ ਪਹਿਲੀ ਸੰਸਾਰ ਜੰਗ ਦੌਰਾਨ ਫਰਾਂਸ, ਮੱਧ ਪੂਰਬ, ਗੈਲੀਪੋਲੀ, ਅਦਨ ਤੇ ਪੂਰਬੀ ਅਫ਼ਰੀਕਾ ਦੇ ਨਾਲ ਨਾਲ ਬ੍ਰਿਟਿਸ਼ ਇੰਡੀਆ ਦੇ ਹੋਰ ਹਿੱਸਿਆਂ ਲਈ ਸੇਵਾਵਾਂ ਦਿੱਤੀਆਂ ਸਨ। ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਪੰਜਾਬੀ ਸ਼ਾਮਲ ਹਨ। ਇਹ ਸਿਪਾਹੀ ਭਾਰਤੀ ਫੌਜ ਦਾ ਕਰੀਬ ਇੱਕ ਤਿਹਾਈ ਹਿੱਸਾ ਸਨ।
ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਮਦਰਾ ਨੇ ਫਾਈਲਾਂ ਨੂੰ ਡਿਜੀਟਾਈਜ਼ ਕਰਨ ਲਈ ਗ੍ਰੀਨਵਿਚ ਯੂਨੀਵਰਸਿਟੀ ਨਾਲ ਕੰਮ ਕੀਤਾ ਹੈ, ਉਨ੍ਹਾਂ ਦੱਸਿਆ ਕਿ ਪਹਿਲੀ ਸੰਸਾਰ ਜੰਗ ਲਈ ਪੰਜਾਬ ਭਾਰਤੀ ਫੌਜ ਲਈ ਭਰਤੀ ਦਾ ਮੁੱਖ ਸਥਾਨ ਸੀ। ਸੈਨਿਕਾਂ ਦਾ ਯੋਗਦਾਨ ਬਹੁਤ ਹੱਦ ਤੱਕ ਅਣਜਾਣ ਹੀ ਰਿਹਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਸਾਨੂੰ ਉਨ੍ਹਾਂ ਦੇ ਨਾਮ ਵੀ ਨਹੀਂ ਪਤਾ ਸਨ। 1919 ਵਿੱਚ ਪੰਜਾਬ ਸਰਕਾਰ ਦੁਆਰਾ ਜੰਗ ਦੇ ਅੰਤ ਵਿੱਚ ਰਜਿਸਟਰਾਂ ਦਾ ਸੰਕਲਨ ਕੀਤਾ ਗਿਆ ਸੀ। ਅਜਾਇਬਘਰ ਤੋਂ ਪ੍ਰਾਪਤ ਹੋਏ ਦਸਤਾਵੇਜ਼ਾਂ ‘ਚ ਪੀਲੇ ਰੰਗ ਦੇ ਕਾਗਜ਼ ਦੇ ਟੁਕੜਿਆਂ ‘ਤੇ ਹੱਥ ਨਾਲ ਲਿਖੀਆਂ ਐਂਟਰੀਆਂ ਮਿਲੀਆਂ ਜੋ ਨਾਂ, ਪਿਤਾ ਦਾ ਨਾ ਤੇ ਜਾਤੀ ਨੂੰ ਸੂਚੀਬੱਧ ਕਰਦੀਆਂ ਹਨ। ਇਹ ਰਿਕਾਰਡ ਰਾਸ਼ਟਰਮੰਡਲ ਦੇ ਸੈਨਿਕਾਂ ਦੇ ਯੋਗਦਾਨ ਬਾਰੇ ਮਿੱਥਕਾਂ ਨੂੰ ਦੂਰ ਕਰਨ ‘ਚ ਮਦਦ ਕਰਨਗੇ। 26,000 ਪੰਨਿਆਂ ਨੂੰ ਮਿਲਾਕੇ ਜਿਨ੍ਹਾਂ ਵਿੱਚੋਂ ਕੁਝ ਹੱਥ ਲਿਖਤ ਹਨ ਜਦਕਿ ਕੁਝ ਟਾਈਪ ਕੀਤੇ ਗਏ ਹਨ। ਪਹਿਲੀ ਵਾਰ 2014 ਵਿੱਚ ਲਾਹੌਰ ਲਾਇਬ੍ਰੇਰੀ ਨਾਲ ਫਾਈਲਾਂ ਨੂੰ ਲੈ ਕੇ ਸੰਪਰਕ ਕੀਤਾ ਗਿਆ ਸੀ, ਉਨ੍ਹਾਂ ਬਾਰੇ ਭਾਰਤੀ ਫੌਜੀ ਇਤਿਹਾਸਕਾਰਾਂ ਦੁਆਰਾ ਦੱਸਿਆ ਗਿਆ ਸੀ, ਜੋ ਉਨ੍ਹਾਂ ਦੀ ਹੋਂਦ ਬਾਰੇ ਜਾਣਦੇ ਸਨ ਪਰ ਉਨ੍ਹਾਂ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਸਨ।
ਵੀਡੀਓ ਲਈ ਕਲਿੱਕ ਕਰੋ -: