ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਿਹਾ ਹੈ ਕਿ ਉਹ ਆਪਣੇ ਕ੍ਰੈਡਿਟ ਕਾਰਡਾਂ ਰਾਹੀਂ ਕੀਤੇ ਗਏ ਸਾਰੇ ਤਰ੍ਹਾਂ ਦੇ ਈ. ਐੱਮ. ਆਈ. ਲੈਣ-ਦੇਣ ‘ਤੇ ਪ੍ਰੋਸੈਸਿੰਗ ਫੀਸ ਦੇ ਨਾਲ-ਨਾਲ ਹੁਣ ਟੈਕਸ ਵੀ ਵਸੂਲੇਗਾ। ਭਾਰਤੀ ਸਟੇਟ ਬੈਂਕ ਦੀ ਇਕਾਈ ਐੱਸ. ਬੀ. ਆਈ. ਕਾਰਡ ਤੇ ਪੇਮੈਂਟ ਸਰਵਿਸਿਜ਼ ਲਿ. ਨੇ ਐਲਾਨ ਕੀਤਾ ਹੈ ਕਿ ਈ. ਐੱਮ. ਆਈ. ਟ੍ਰਾਂਜੈਕਸ਼ਨ ‘ਤੇ 99 ਰੁਪਏ ਪ੍ਰੋਸੈਸਿੰਗ ਫੀਸ ਅਤੇ ਇਸ ‘ਤੇ ਟੈਕਸ ਵਸੂਲਿਆ ਜਾਵੇਗਾ। ਗੌਰਤਲਬ ਹੈ ਕਿ ਸਰਵਿਸ ਟੈਕਸ 18 ਫ਼ੀਸਦੀ ਹੈ, ਇਸ ਹਿਸਾਬ ਨਾਲ ਕੁੱਲ ਚਾਰਜ 116.82 ਰੁਪਏ ਬਣਦਾ ਹੈ।
ਇਹ ਨਵਾਂ ਨਿਯਮ 1 ਦਸੰਬਰ 2021 ਤੋਂ ਲਾਗੂ ਹੋਣ ਜਾ ਰਿਹਾ ਹੈ, ਜੋ ਕਿ ਹੁਣ ਬਿਲਕੁਲ ਨਜ਼ਦੀਕ ਹੈ। ਇਸ ਨਾਲ ਤੁਹਾਡੀ ਈ. ਐੱਮ. ਆਈ. ‘ਤੇ ਕੀਤੀ ਜਾਣ ਵਾਲੀ ਖ਼ਰੀਦਦਾਰੀ ਮਹਿੰਗੀ ਸਾਬਤ ਹੋਣ ਵਾਲੀ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਭਾਰਤੀ ਸਟੇਟ ਬੈਂਕ ਪ੍ਰਚੂਨ ਸਟੋਰਾਂ ਦੇ ਨਾਲ-ਨਾਲ ਐਮਾਜ਼ੋਨ ਤੇ ਫਲਿੱਪਕਾਰਟ ਵਰਗੇ ਈ-ਕਾਮਰਸ ਪਲੇਟਫਾਰਮਾਂ ‘ਤੇ ਕ੍ਰੈਡਿਟ ਕਾਰਡ ਨਾਲ ਈ. ਐੱਮ. ਆਈ. ਜ਼ਰੀਏ ਕੀਤੀ ਜਾਣ ਵਾਲੀ ਖਰੀਦਦਾਰੀ ‘ਤੇ ਇਹ ਚਾਰਜ ਵਸੂਲ ਕਰੇਗਾ। ਕੰਪਨੀ ਨੇ ਆਪਣੇ ਕ੍ਰੈਡਿਟ ਕਾਰਡਧਾਰਕਾਂ ਨੂੰ ਈ-ਮੇਲ ਰਾਹੀਂ ਨਵੇਂ ਚਾਰਜ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਜ਼ੀਰੋ ਈ. ਐੱਮ. ਆਈ. ਟ੍ਰਾਂਜੈਕਸ਼ਨ ਪੇਸ਼ਕਸ਼ ‘ਤੇ ਵੀ ਐੱਸ. ਬੀ. ਆਈ. 99 ਰੁਪਏ ਪ੍ਰੋਸੈਸਿੰਗ ਫ਼ੀਸ ਲਵੇਗਾ। 1 ਦਸੰਬਰ ਤੋਂ ਪਹਿਲਾਂ ਕੀਤੇ ਗਏ ਕਿਸੇ ਵੀ ਲੈਣ-ਦੇਣ ਨੂੰ ਇਸ ਪ੍ਰੋਸੈਸਿੰਗ ਚਾਰਜ ਤੋਂ ਛੋਟ ਦਿੱਤੀ ਜਾਵੇਗੀ।