ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਅਗਲੀ ਸਿਆਸੀ ਚਾਲ ਦਾ ਰਾਜ਼ ਅੱਜ ਖੁੱਲ੍ਹੇਗਾ। ਸੂਦ ਸਵੇਰੇ 10 ਵਜੇ ਮੋਗਾ ਵਿਖੇ ਪ੍ਰੈਸ ਕਾਨਫਰੰਸ ਕਰਨਗੇ। ਪਹਿਲਾਂ ਉਨ੍ਹਾਂ ਦੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਸਨ। ਫਿਰ ਦੋ ਦਿਨ ਪਹਿਲਾਂ ਅਚਾਨਕ ਚੰਡੀਗੜ੍ਹ ਵਿੱਚ ਉਨ੍ਹਾਂ ਨੇ ਸੀਐੱਮ ਚਰਨਜੀਤ ਚੰਨੀ ਨਾਲ ਗੁਪਤ ਰੂਪ ਵਿੱਚ ਮੁਲਾਕਾਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਕਾਂਗਰਸ ਵਿੱਚ ਜਾਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਸੂਦ ਨੂੰ ਲੈ ਕੇ ਸ਼ਨੀਵਾਰ ਨੂੰ ਹਲਚਲ ਮਚੀ ਹੋਈ ਹੈ।
ਅਚਾਨਕ ਬਾਲੀਵੁੱਡ ਸਟਾਰ ਦੇ ਘਰ ਮੋਗਾ ਦੇ ਐੱਸ.ਐੱਸ.ਪੀ ਤੋਂ ਲੈ ਕੇ ਵੱਡੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਣ ਲੱਗੇ। ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਚਰਚਾ ਸੀ ਕਿ ਉਹ ਨਵਜੋਤ ਸਿੱਧੂ ਨੂੰ ਮਿਲ ਸਕਦੇ ਹਨ। ਹਾਲਾਂਕਿ, ਸੂਦ ਨੇ ਸਰਗਰਮ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ। ਕਾਂਗਰਸ ਸਰਕਾਰ ਵੀ ਉਨ੍ਹਾਂ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਆਪਣੇ ਨਾਲ ਜੋੜ ਸਕਦੀ ਹੈ।
ਸੋਨੂੰ ਸੂਦ ਭਾਵੇਂ ਸਿਆਸਤ ਵਿੱਚ ਆਉਣ ਬਾਰੇ ਕੁਝ ਨਾ ਕਹਿਣ ਪਰ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਮੋਗਾ ਵਿੱਚ ਕਾਫੀ ਸਰਗਰਮ ਹੈ। ਚਰਚਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲੜ ਸਕਦੀ ਹੈ। ਸੂਤਰਾਂ ਅਨੁਸਾਰ ਉਹ ‘ਆਪ’ ਨਾਲ ਲੜੇਗੀ ਜਾਂ ਕਾਂਗਰਸ ਨਾਲ, ਇਸਨੂੰ ਲੈ ਕੇ ਸੋਨੂੰ ਦੋਵਾਂ ਪਾਰਟੀਆਂ ਦੀ ਸਿਆਸੀ ਨਬਜ਼ ਚੈੱਕ ਕਰ ਰਹੇ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਮਜ਼ਬੂਤ ਮੁੱਖ ਮੰਤਰੀ ਚਿਹਰੇ ਦੀ ਤਲਾਸ਼ ਵਿੱਚ ਹੈ। ਚਰਚਾ ਸੀ ਕਿ ਸੋਨੂੰ ਸੂਦ ਹੀ ਉਹ ਚਿਹਰਾ ਹੋ ਸਕਦੇ ਹਨ। ਸੂਦ ਨੂੰ ਦਿੱਲੀ ਸਰਕਾਰ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮਨੀਸ਼ ਸਿਸੋਦੀਆ ਤੱਕ ਉਨ੍ਹਾਂ ਦੀ ਤਾਰੀਫ ਕਰਦੇ ਹਨ।
p>ਵੀਡੀਓ ਲਈ ਕਲਿੱਕ ਕਰੋ -: