ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੱਡਾ ਐਲਾਨ ਕੀਤਾ ਹੈ। ਬੁਲੰਦਸ਼ਹਿਰ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਯੂ. ਪੀ. ਵਿਧਾਨ ਸਭਾ ਚੋਣਾਂ ਕਾਂਗਰਸ ਇਕੱਲੇ ਆਪਣੇ ਦਮ ‘ਤੇ ਲੜੇਗੀ।
ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ‘ਤੇ ਵੀ ਜ਼ੋਰਦਾਰ ਹਮਲਾ ਬੋਲਿਆ। ਪੀ. ਐੱਮ. ਮੋਦੀ ਤੋਂ ਸਵਾਲ ਪੁੱਛਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੀ ਨਹਿਰੀ ਦੇ ਕਹਿਣ ‘ਤੇ ਮੋਦੀ ਨੇ ਅਰੁਣਾਚਲ ਵਿਚ ਚੀਨੀ ਪਿੰਡ ਵਸਾਇਆ ਸੀ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਤਬਾਹ ਕੀਤੀ। 23 ਕਰੋੜ ਜਨਤਾ ਨੂੰ ਗਰੀਬੀ ਰੇਖਾ ਤੋਂ ਹੇਠਾਂ ਪਹੁੰਚਾਇਆ। ਉਦਯੋਗ ਬਰਬਾਦ ਕਰ ਦਿੱਤੇ ਤੇ ਸਿਰਫ ਹਿੰਦੂ-ਮੁਸਲਮਾਨ ਕਰਨ ਵਿਚ ਆਪਣੀ ਜ਼ਿੰਦਗੀ ਖਰਚ ਕਰ ਦਿੱਤੀ। ਤੁਹਾਡੀ ਸਾਰੀ ਅਸਫਲਤਾ ਦੇ ਜ਼ਿੰਮੇਵਾਰ ਤਾਂ ਨਹਿਰੂ ਜੀ ਹੀ ਹਨ।
ਕਸ਼ਮੀਰ ਨਾਲ ਸਮਝੌਤਾ ਪੱਤਰ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜਦੋਂ ਵੀ. ਪੀ. ਮੇਨਨ ਦਿੱਲੀ ਏਅਰਪੋਰਟ ਪਹੁੰਚੇ ਸਨ ਤਾਂ ਉਥੇ ਸਰਦਾਰ ਪਟੇਲ ਮੌਜੂਦ ਸਨ। ਉਨ੍ਹਾਂ ਦੀ ਅਗਵਾਈ ਵਿਚ ਸ਼ਰਤਾਂ ਸਵੀਕਾਰ ਕੀਤੀਆਂ ਗਈਆਂ ਅਤੇ ਮਦਦ ਲਈ ਫੌਜ ਭੇਜੀ ਗਈ। ਸੰਵਿਧਾਨ ਸਭਾ ਵਿਚ ਕਸ਼ਮੀਰ ‘ਤੇ ਬਹਿਸ ਹੋਈ ਉਦੋਂ ਨਹਿਰੂ ਜੀ ਵਿਦੇਸ਼ ਵਿਚ ਸਨ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਪ੍ਰਿਯੰਕਾ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਆਰਐੱਸਐੱਸ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅੰਗਰੇਜ਼ਾਂ ਤੋਂ ਸਿੱਖੀ ਸੀ। ਅੱਜ ਉਹ ਇੱਕ ਪਾਸੇ ਲੋਕਾਂ ਨੂੰ ਆਪਸ ਵਿੱਚ ਲੜਾ ਰਹੇ ਹਨ ਅਤੇ ਦੂਜੇ ਪਾਸੇ ਸਾਡੇ ਮਹਾਪੁਰਖਾਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰ ਰਹੇ ਹਨ, ਪਰ ਜਨਤਾ ਉਨ੍ਹਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਸਮਝ ਚੁੱਕੀ ਹੈ।