ਪੰਜਾਬ ‘ਚ ਕੋਰੋਨਾ ਦਾ ਕਹਿਰ ਫਿਰ ਤੋਂ ਵਧਣ ਲੱਗਾ ਹੈ। ਇਕ ਸਰਵੇਖਣ ਮੁਤਾਬਕ ਜੇਕਰ ਇਨਫੈਕਸ਼ਨ ਦੀ ਦਰ ਇਸੇ ਤਰ੍ਹਾਂ ਵਧਦੀ ਰਹੀ ਤਾਂ ਇਸ ਮਹੀਨੇ ਦੇ ਅਖੀਰ ਤੱਕ ਸੂਬੇ ‘ਚ ਕੋਰੋਨਾ ਦੇ ਮਾਮਲਿਆਂ ‘ਚ 300 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਸੂਬੇ ‘ਚ ਦੀਵਾਲੀ ਤੋਂ ਬਾਅਦ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਰਾਜ ਨੇ 8 ਨਵੰਬਰ ਨੂੰ 4.2 ਫੀਸਦੀ ਦਾ ਵਾਧਾ ਦਰਜ ਕੀਤਾ ਅਤੇ 13 ਨਵੰਬਰ ਨੂੰ ਇਹ 10.3 ਫੀਸਦੀ ਤੱਕ ਪਹੁੰਚ ਗਿਆ ਹੈ।
ਰਿਪੋਰਟ ਮੁਤਾਬਕ ਪੰਜਾਬ ਦੇਸ਼ ਦੇ ਉਨ੍ਹਾਂ 6 ਸੂਬਿਆਂ ਵਿਚੋਂ ਇੱਕ ਹੈ ਜਿਥੇ ਮੌਜੂਦਾ ਸਮੇਂ ਵਿਚ 5 ਫੀਸਦੀ ਤੋਂ ਵੱਧ ਦੀ ਰੋਜ਼ਾਨਾ ਵਾਧਾ ਦਰ ਦੇਖੀ ਜਾ ਰਹੀ ਹੈ। ਦਿੱਲੀ, ਜੰਮੂ-ਕਸ਼ਮੀਰ, ਲੱਦਾਖ, ਰਾਜਸਥਾਨ, ਉਤਰਾਖੰਡ ਤੇ ਛੱਤੀਸਗੜ੍ਹ ਅਜਿਹੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜਿਥੇ ਮਹਾਮਾਰੀ ਵੱਧ ਰਹੀ ਹੈ। ਪੰਜਾਬ ਵਿਚ ਬੀਤੀ 14 ਨਵੰਬਰ ਨੂੰ 47 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਦੀ ਗਿਣਤੀ 27 ਨਵੰਬਰ ਤੱਕ 189 ਹੋ ਜਾਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸਿਹਤ ਅਧਿਕਾਰੀਆਂ ਨੇ ਇਸ ਲਈ ਤਿਓਹਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਉਸ ਸਮੇਂ ਜ਼ਿਆਦਾਰ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਗਾਈਡਲਾਈਜ਼ ਦੀ ਪਾਲਣਾ ਨਹੀਂ ਕੀਤੀ ਸੀ ਕਿਉਂਕਿ ਹੁਣ ਤਿਓਹਾਰੀ ਸੀਜ਼ਨ ਖਤਮ ਹੋ ਗਿਆ ਹੈ ਇਸ ਲਈ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੇ ਰੋਕਥਾਮ ਉਪਾਵਾਂ ਨੂੰ ਠੀਕ ਤਰ੍ਹਾਂ ਲਾਗੂ ਕੀਤਾ ਜਾਵੇ।
ਪਿਛਲੇ 7 ਦਿਨਾਂ ਵਿਚ ਪੰਜਾਬ ਨੇ ਪ੍ਰਤੀ ਮਿਲੀਅਨ ਜਨਸੰਖਿਆ ‘ਤੇ 1048 ਪ੍ਰੀਖਣ ਕੀਤੇ ਜੋ ਰਾਸ਼ਟਰੀ ਪ੍ਰੀਖਣ ਔਸਤ 929 ਤੋਂ ਲਗਭਗ 12 ਫੀਸਦੀ ਵੱਧ ਹਨ ਅਤੇ ਗੁਆਢੀ ਸੂਬੇ ਹਿਮਾਚਲ ਪ੍ਰਦੇਸ਼ ਦੈਨਿਕ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕਰਾਉਣ ਵਾਲੇ ਰਾਜਾਂ ‘ਚੋਂ ਇਕ ਹੈ। ਅਗਲੇ ਦੋ ਹਫਤਿਆਂ ‘ਚ ਸੂਬੇ ਵਿਚ 133 ਮਾਮਲਿਆਂ ਦੇ ਅੰਕੜੇ ਨੂੰ ਛੂਹਣ ਦਾ ਅੰਦਾਜ਼ਾ ਹੈ।