ਪੰਜਾਬ ਵਿੱਚ ਕਾਂਗਰਸ 2022 ਦੀਆਂ ਚੋਣਾਂ ਵਿੱਚ ਬਿਨਾਂ ਸੀ. ਐੱਮ. ਚਿਹਰੇ ਦੇ ਉਤਰਨ ਵਾਲੀ ਹੈ। ਇਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦੇ ਰੁੱਸ ਜਾਣ ਦੇ ਡਰ ਤੋਂ ਇਹ ਫ਼ੈਸਲਾ ਹੋ ਸਕਦਾ ਹੈ। ਹਰੀਸ਼ ਚੌਧਰੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਸੀ. ਐੱਮ. ਚਿਹਰੇ ਨੂੰ ਲੈ ਕੇ ਗੋਲਮੋਲ ਜਵਾਬ ਦਿੰਦੇ ਕਿਹਾ ਸੀ ਕਿ ਪਾਰਟੀ ਲਈ ਪੰਜਾਬ ਦਾ ਹਰ ਸਖਸ਼ ਸੀ. ਐੱਮ. ਚਿਹਰਾ ਹੋਵੇਗਾ। ਹੁਣ ਇਸ ਨੂੰ ਲੈ ਕੇ ਖ਼ਬਰਾਂ ਹਨ ਕਿ ਪੰਜਾਬ ਵਿੱਚ ਕਾਂਗਰਸ ਕਿਸੇ ਨੂੰ ਵੀ ਮੁੱਖ ਮੰਤਰੀ ਚਿਹਰਾ ਬਣਾਏ ਬਿਨਾਂ ਸਿੱਧੂ ਦੀ ਅਗਵਾਈ ਵਿੱਚ ਚੋਣ ਮੈਦਾਨ ਵਿੱਚ ਉਤਰੇਗੀ।
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਅਸੀਂ 2022 ਚੋਣਾਂ ਲਈ ਰਣਨੀਤੀ ‘ਤੇ ਚਰਚਾ ਕੀਤੀ ਹੈ। ਸੀ. ਐੱਮ. ਚੰਨੀ ਅਤੇ ਸਿੱਧੂ ਚਰਚਾ ਵਿੱਚ ਸ਼ਾਮਲ ਹੋਏ।” ਉਨ੍ਹਾਂ ਇਸ ਦੌਰਾਨ ਸੰਕੇਤ ਦਿੱਤਾ ਕਿ ਚੋਣਾਂ ਵਿੱਚ ਕਾਂਗਰਸ ਕਿਸੇ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਨਹੀਂ ਕਰੇਗੀ। ਇਸ ਦੌਰਾਨ ਸਿੱਧੂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਹ ਜ਼ਰੂਰੀ ਨਹੀਂ ਕਿ ਮੌਜੂਦਾ ਵਿਧਾਇਕਾਂ ਨੂੰ ਦੁਬਾਰਾ ਟਿਕਟ ਮਿਲੇ। ਉਨ੍ਹਾਂ ਕਿਹਾ ਕਿ ਪਾਰਟੀ ਸਰਵੇ ਕਰੇਗੀ ਅਤੇ ਫਿਰ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਗੌਰਤਲਬ ਹੈ ਕਿ ਪੰਜਾਬ ਵਿੱਚ ਉਮੀਦਵਾਰ ਐਲਾਨਣ ਵਿੱਚ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਮੋਹਰੇ ਹੈ, ਜਦੋਂ ਕਿ ਆਪ ਨੇ ਹੁਣ ਤੱਕ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਉੱਥੇ ਹੀ, ਸੱਤਾਧਾਰੀ ਕਾਂਗਰਸ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹ ਸਕੀ ਹੈ। ਪੰਜਾਬ ਕਾਂਗਰਸ ਤੇ ਸਿੱਧੂ ਹੁਣ ਤੱਕ ਲਗਾਤਾਰ ਹਮਲਾਵਰ ਰਹੇ ਹਨ। ਪੰਜਾਬ ਦੀ ਵਿੱਤੀ ਹਾਲਾਤ ਦੇ ਬਹਾਨੇ ਉਹ ਸੀ. ਐੱਮ. ਚੰਨੀ ਵੱਲੋਂ ਕੀਤੇ ਗਏ ਐਲਾਨਾਂ ਨੂੰ ਵੀ ਨਿਸ਼ਾਨਾ ਬਣੇ ਚੁੱਕੇ ਹਨ।