Paytm ਵਿੱਚ ਬਹੁਤ ਉਮੀਦਾਂ ਨਾਲ ਪੈਸਾ ਲਗਾਉਣ ਵਾਲਿਆਂ ਲਈ ਬੁਰੀ ਖਬਰ ਹੈ। ਦੇਸ਼ ਦੇ ਸਭ ਤੋਂ ਵੱਡੇ ਡਿਜੀਟਲ ਪੇਮੈਂਟ ਪਲੇਟਫਾਰਮ (Paytm) ਦੀ ਪੈਰੰਟ ਕੰਪਨੀ One 97 Communications ਦੀ ਅੱਜ ਸ਼ੇਅਰ ਮਾਰਕੀਟ ਵਿੱਚ ਲਿਸਟਿੰਗ ਹੋਈ ਹੈ। ਕੰਪਨੀ ਦੇ ਸ਼ੇਅਰ ਡਿਸਕਾਊਂਟ ਦੇ ਨਾਲ ਸ਼ੇਅਰ ਮਾਰਕੀਟ ‘ਚ ਲਿਸਟ ਹੋਏ। ਬੀਐੱਸਸੀ ‘ਤੇ ਇਹ 1955 ਰੁਪਏ ਯਾਨੀ 9.07 ਫੀਸਦ ਦੀ ਛੋਟ ਦੇ ਨਾਲ ਲਿਸਟ ਹੋਇਆ। ਇਸ ਦੀ ਜਾਰੀ ਕੀਮਤ 2150 ਰੁਪਏ ਸੀ, ਯਾਨੀ ਨਿਵੇਸ਼ਕ ਨੂੰ ਪ੍ਰਤੀ ਸ਼ੇਅਰ 195 ਰੁਪਏ ਦਾ ਨੁਕਸਾਨ ਹੋਇਆ ਹੈ। ਐੱਨਐੱਸਈ ‘ਤੇ ਕੰਪਨੀ ਦਾ ਸ਼ੇਅਰ 9.3 ਫੀਸਦੀ ਦੀ ਛੋਟ ਦੇ ਨਾਲ 1,950 ਰੁਪਏ ‘ਤੇ ਲਿਸਟ ਹੋਇਆ।
ਸ਼ੁਰੂਆਤੀ ਕਾਰੋਬਾਰ ‘ਚ ਇਹ 20 ਫੀਸਦ ਤੋਂ ਜ਼ਿਆਦਾ ਗਿਰਾਵਟ ਦੇ ਨਾਲ 1,657 ਰੁਪਏ ‘ਤੇ ਡਿੱਗਿਆ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਮੀਮਜ਼ ਦਾ ਹੜ੍ਹ ਆਇਆ ਹੋਇਆ ਹੈ। ਪੇਟੀਐੱਮ ਦੇ ਸ਼ੇਅਰ ਲੈਣ ਤੋਂ ਵਾਂਝੇ ਰਹਿ ਗਏ ਲੋਕ ਕਮਜ਼ੋਰ ਲਿਸਟਿੰਗ ‘ਤੇ ਕਾਫੀ ਮਜ਼ਾਕ ਕਰ ਰਹੇ ਹਨ। ਇਹ ਇਸ ਸਾਲ ਲਿਸਟ ਹੋਣ ਵਾਲੀ 49ਵੀਂ ਕੰਪਨੀ ਹੈ। Paytm ਦਾ ਆਈਪੀਓ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਸੀ। 18,300 ਕਰੋੜ ਰੁਪਏ ਦੇ ਇਸ ਆਈਪੀਓ ਨੂੰ ਉਮੀਦ ਅਨੁਸਾਰ ਹੁੰਗਾਰਾ ਨਹੀਂ ਮਿਲਿਆ। ਇਸ ਨੂੰ ਕੁੱਲ 1.89 ਗੁਣਾ ਬੋਲੀ ਮਿਲੀ ਸੀ। ਇਹ 8 ਨਵੰਬਰ ਨੂੰ ਖੁੱਲ੍ਹਿਆ ਅਤੇ 10 ਨਵੰਬਰ ਨੂੰ ਬੰਦ ਹੋਇਆ ਸੀ। QIB ਸ਼੍ਰੇਣੀ ਵਿੱਚ ਇਸ ਨੂੰ 2.79 ਗੁਣਾ ਅਤੇ ਰਿਟੇਲ ਇੰਵੈਸਟਰਸ ਸ਼੍ਰੇਣੀ ਵਿੱਚ 1.66 ਗੁਣਾ ਬੋਲੀ ਮਿਲੀ ਸੀ।
ਉਮੀਦ ਮੁਤਾਬਕ ਹੁੰਗਾਰਾ ਨਾ ਮਿਲਣ ਕਾਰਨ ਇਸ ਦਾ ਗ੍ਰੇ ਮਾਰਕੀਟ ਪ੍ਰੀਮੀਅਮ ਲਗਾਤਾਰ ਡਿੱਗ ਰਿਹਾ ਸੀ। ਕੰਪਨੀ ਦਾ ਗ੍ਰੇ ਮਾਰਕੀਟ ਪ੍ਰੀਮੀਅਮ ਹਾਲ ਹੀ ਵਿੱਚ ਲਿਸਟ ਹੋਏ ਆਈਪੀਓ ਸ਼ੇਅਰਾਂ ਵਿੱਚੋਂ ਸਭ ਤੋਂ ਘੱਟ ਰਿਹਾ ਸੀ। ਮਾਹਰ ਮੰਨ ਰਹੇ ਸਨ ਕਿ ਪੇਟੀਐੱਮ ਦੇ ਸ਼ੇਅਰ ਨੂੰ 5 ਤੋਂ 10 ਫੀਸਦ ਦੀ ਛੋਟ ‘ਤੇ ਲਿਸਟ ਕੀਤਾ ਜਾ ਸਕਦਾ ਹੈ। ਲਿਸਟਿੰਗ ਹੋਣ ਤੋਂ ਪਹਿਲਾਂ ਗ੍ਰੇ ਮਾਰਕੀਟ ਵਿੱਚ ਪੇਟੀਐੱਮ ਦਾ ਸ਼ੇਅਰ 2,150 ਰੁਪਏ ਦੀ ਇਸ਼ੂ ਕੀਮਤ ਤੋਂ 30 ਰੁਪਏ ਯਾਨੀ 1.4 ਫੀਸਦ ਦੇ ਪ੍ਰੀਮੀਅਮ ‘ਤੇ ਵਪਾਰ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: