ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦੀ ਛੱਤ ‘ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਲਗਾਏ ਗਏ ਕਾਲੇ ਝੰਡੇ ਨੂੰ ਸ਼ਨੀਵਾਰ ਨੂੰ ਉਤਾਰ ਲਿਆ ਗਿਆ। ਸਿੱਧੂ ਦੀ ਬੇਟੀ ਰਾਬੀਆ ਨੇ ਆਪਣੇ ਪਿਤਾ ਦੀ ਸ਼ਹਿਰ ਵਿਚ ਗੈਰ-ਹਾਜ਼ਰੀ ਵਿਚ ਕਿਸਾਨਾਂ ਦੀ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ 26 ਮਈ ਨੂੰ ਆਪਣੇ ਘਰ ਦੀ ਛੱਤ ਉਤੇ ਕਾਲਾ ਝੰਡਾ ਲਗਾਇਆ ਸੀ।
ਰਾਬੀਆ ਨੇ ਇਹ ਕਾਲਾ ਝੰਡਾ ਮਈ 2021 ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਕਾਲਾ ਦਿਵਸ ਮਨਾਏ ਜਾਣ ਨੂੰ ਲੈ ਕੇ ਲਗਾਇਆ ਸੀ। ਨਵਜੋਤ ਸਿੰਘ ਸਿੱਧੂ ਨੇ ਉਦੋਂ ਆਪਣੇ ਪਟਿਆਲਾ ਸਥਿਤ ਘਰ ਦੀ ਛੱਤ ‘ਤੇ ਕਾਲਾ ਝੰਡਾ ਲਗਾ ਕੇ ਕਿਸਾਨਾਂ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕੀਤੀ ਸੀ। ਰਾਬੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਤੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ ਤਾਂ ਉਹ ਆਪਣੇ ਘਰ ਦੀ ਛੱਤ ਤੋਂ ਕਾਲਾ ਝੰਡਾ ਹਟਾ ਰਹੀ ਹੈ। ਰਾਬੀਆ ਨੇ ਪੂਰਬੀ ਹਲਕੇ ਵਿਚ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਗੌਰਤਲਬ ਹੈ ਕਿ ਸਿੱਧੂ ਦੀ ਬੇਟੀ ਰਾਬੀਆ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਤੌਰ ‘ਤੇ ਸਰਗਰਮ ਹੈ। ਪਿਛਲੇ ਸਮੇਂ ਦੌਰਾਨ ਉਹ ਆਪਣੇ ਪਿਤਾ ਸਿੱਧੂ ਦੇ ਵਿਧਾਨ ਸਭਾ ਹਲਕਾ ਪੂਰਬੀ ਵਿਚ ਦੋ ਤੋਂ ਤਿੰਨ ਵਾਰ ਸਿਆਸੀ ਗਤੀਵਿਧੀਆਂ ਵਿਚ ਸ਼ਾਮਲ ਹੋਈ। ਇਸ ਦੌਰਾਨ ਲੋਕਾਂ ਨੇ ਵੀ ਰਾਬੀਆ ਦਾ ਸਹਿਯੋਗ ਦਿੱਤਾ।