ਸਾਬਕਾ DGP ਮੁਹੰਮਦ ਮੁਸਤਫ਼ਾ ਦੀ ਨੂੰਹ ਜ਼ੈਨਬ ਅਖ਼ਤਰ ਨੂੰ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਜ਼ੈਨਬ ਅਖਤਰ ਦਾ ਨਾਂ ਬੋਰਡ ਮੈਂਬਰ ਵਜੋਂ ਏਜ਼ਾਜ਼ ਆਲਮ ਨੇ ਪੇਸ਼ ਕੀਤਾ ਤੇ ਜਿਸ ਦੀ ਤਾਈਦ ਅਬਦੁਲ ਵਾਹਿਦ ਪਟਿਆਲਾ ਨੇ ਕੀਤੀ।
ਇਸ ਮੌਕੇ ਪੰਜਾਬ ਸਰਕਾਰ ਦੇ ਮਹਿਕਮਾ ਹੋਮ ਦੇ ਸਪੈਸ਼ਲ ਸਕੱਤਰ ਮੈਡਮ ਬਲਦੀਪ ਕੌਰ ਆਈ.ਏ.ਐਸ. ਅਤੇ ਵਕਫ਼ ਬੋਰਡ ਦੇ ਸੀ.ਈ.ੳ. ਮੁਹੰਮਦ ਤਈਅਬ ਹਾਜ਼ਰ ਸਨ। ਨਾਲ ਹੀ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ। ਵਕਫ ਬੋਰਡ ਦੇ ਮੈਂਬਰਾਂ ਨੇ ਨਵੀਂ ਚੇਅਰਪਰਸਨ ਬਣੀ ਜ਼ੈਨਬ ਅਖਤਰ ਨੂੰ ਮੁਬਾਰਕਬਾਦ ਦਿੱਤੀ ਤੇ ਰਜ਼ੀਆ ਸੁਲਤਾਨਾ ਤੇ ਭਾਰਤ ਭੂਸ਼ਣ ਆਸ਼ੂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਵਕਫ਼ ਬੋਰਡ ਦੇ ਕੁੱਲ 10 ਮੈਂਬਰ ਹਨ ਜਿਨ੍ਹਾਂ ਵਿਚੋਂ 9 ਮੈਂਬਰ ਹਾਜ਼ਰ ਸਨ ਤੇ ਅਸਤੀਫ਼ਾ ਦੇਣ ਵਾਲੇ ਚੇਅਰਮੈਨ ਜੁਨੈਦ ਰਜ਼ਾ ਖ਼ਾਨ ਅੱਜ ਦੀ ਮੀਟਿੰਗ ਵਿਚ ਨਹੀਂ ਸ਼ਾਮਲ ਹੋਏ। ਇਸ ਮੌਕੇ ਜ਼ੈਨਬ ਅਖ਼ਤਰ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ, ਪੰਜਾਬ ਸਰਕਾਰ ਅਤੇ ਪੰਜਾਬ ਵਕਫ਼ ਬੋਰਡ ਦੇ ਮੈਂਬਰਾਂ ਨੇ ਜੋ ਮੇਰੇ ‘ਤੇ ਭਰੋਸਾ ਜਤਾ ਕੇ ਵਕਫ਼ ਬੋਰਡ ਦੀ ਚੇਅਰਪਰਸਨ ਬਣਾਇਆ ਹੈ। ਉਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ ਤੇ ਹੁਣ ਉਨ੍ਹਾਂ ਦਾ ਇਕੋ ਇਕ ਮਕਸਦ “ਪੰਜਾਬ ਦੇ ਮੁਸਲਮਾਨਾਂ ਦੀ ਤਾਮੀਰ ਉ ਤਰੱਕੀ” ਹੋਵੇਗਾ। ਜ਼ੈਨਬ ਅਖ਼ਤਰ ਨੇ ਐਲਾਨ ਕੀਤਾ ਕਿ ਪੰਜਾਬ ਵਕਫ਼ ਬੋਰਡ ਵਲੋਂ ਗ਼ਰੀਬਾਂ, ਬਜ਼ੁਰਗਾਂ, ਵਿਧਵਾਵਾਂ, ਅਪੰਗਾਂ ਤੇ ਨਿਆਸਰੇ ਬਾਲਾਂ ਨੂੰ ਦਿਤੀ ਜਾਂਦੀ 300 ਰੁਪਏ ਮਹੀਨਾ ਦੀ ਪੈਨਸ਼ਨ ਵਧਾ ਕੇ ਇਕ ਹਜ਼ਾਰ ਰੁਪਏ ਮਹੀਨਾ ਕਰ ਦਿਤੀ ਗਈ ਹੈ।