ਪੈਨ ਕਾਰਡ ਹੋਲਡਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਸ ਨਾਲ ਜੁੜੀ ਇਕ ਗਲਤੀ ਤੁਹਾਨੂੰ ਭਾਰੀ ਪੈ ਸਕਦੀ ਹੈ। ਪੈਨ ਨੰਬਰ ਵਿੱਤੀ ਲੈਣ-ਦੇਣ ਤੇ ਟੈਕਸ ਭਰਨ ਲਈ ਲਾਜ਼ਮੀ ਦਸਤਾਵੇਜ਼ ਹੈ। ਬੈਂਕ ਤੋਂ ਲੈ ਕੇ ਦਫ਼ਤਰ ਤੱਕ ਇਸ ਤੋਂ ਬਿਨਾਂ ਤੁਸੀਂ ਕੋਈ ਵੀ ਵਿੱਤੀ ਲੈਣ-ਦੇਣ ਨਹੀਂ ਕਰ ਸਕਦੇ। ਬੈਂਕ ਖਾਤਾ ਖੁੱਲ੍ਹਵਾਉਣ ਵੇਲੇ ਵੀ ਇਸ ਦੀ ਜ਼ਰੂਰਤ ਪੈਂਦੀ ਹੈ। ਉੱਥੇ ਹੀ, ਤੁਹਾਨੂੰ ਪੈਨ ਕਾਰਡ ਨਾਲ ਜੁੜੀ ਇਕ ਗ਼ਲਤੀ ਨਾਲ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।
ਜੇਕਰ ਤੁਸੀਂ ਕਿਤੇ ਵੀ ਪੈਨ ਨੰਬਰ ਦਰਜ ਕਰ ਰਹੇ ਹੋ ਤਾਂ ਪੈਨ ਕਾਰਡ ‘ਤੇ ਦਿੱਤੇ ਗਏ 10 ਅੰਕਾਂ ਦੇ ਪੈਨ ਨੰਬਰ ਨੂੰ ਬੜੀ ਸਾਵਧਾਨੀ ਨਾਲ ਭਰੋ। ਇਸ ਨੂੰ ਲਿਖਣ ਵੇਲੇ ਜੇਕਰ ਕੋਈ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ ਜਾਂ ਨੰਬਰ ਇੱਧਰ-ਉੱਧਰ ਹੋ ਗਿਆ ਤਾਂ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ।
ਜੇਕਰ ਤੁਹਾਡੇ ਕੋਲ ਦੋ ਪੈਨ ਨੰਬਰ ਹਨ ਤਾਂ ਵੀ ਜੁਰਮਾਨਾ ਭਰਨਾ ਪੈ ਸਕਦਾ ਹੈ। ਤੁਹਾਡਾ ਬੈਂਕ ਖਾਤਾ ਵੀ ਫਰੀਜ਼ ਹੋ ਸਕਦਾ ਹੈ। ਇਸ ਲਈ ਜੇਕਰ ਦੋ ਪੈਨ ਕਾਰਡ ਹਨ ਤਾਂ ਤੁਰੰਤ ਆਪਣਾ ਦੂਸਰਾ ਪੈਨ ਕਾਰਡ ਸਰੰਡਰ ਕਰ ਦਿਓ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਹ ਹੈ ਦੂਜਾ ਪੈਨ ਕਾਰਡ ਸਰੰਡਰ ਕਰਨ ਦੀ ਪ੍ਰਕਿਰਿਆ
ਦੂਜਾ PAN ਸਰੰਡਰ ਕਰਨ ਲਈ ਇਨਕਮ ਟੈਕਸ ਵੈੱਬਸਾਈਟ ਤੋਂ ਕਾਮ ਫਾਰਮ ਡਾਊਨਲੋਡ ਕਰ ਲਓ। ਇਸ ਦੇ ਲਈ ਵੈੱਬਸਾਈਟ ‘ਤੇ Request for New PAN Card Or/And Changes or Correction in PAN Data’ ਲਿੰਕ ‘ਤੇ ਕਲਿੱਕ ਕਰ ਕੇ ਫਾਰਮ ਡਾਊਨਲੋਡ ਕਰ ਲਓ। ਇਸ ਤੋਂ ਬਾਅਦ ਫਾਰਮ ਭਰ ਕੇ ਕਿਸੇ ਵੀ NSDL ਦਫ਼ਤਰ ਜਾ ਕੇ ਇਸ ਨੂੰ ਜਮ੍ਹਾ ਕਰ ਦਿਓ। ਫਾਰਮ ਦੇ ਨਾਲ ਦੂਸਰਾ PAN ਕਾਰਡ ਸਰੰਡਰ ਕਰ ਦਿਓ। ਇਹ ਪ੍ਰਕਿਰਿਆ ਆਨਲਾਈਨ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : SKM ਨੇ PM ਮੋਦੀ ਨੂੰ ਲਿਖੀ ਚਿੱਠੀ- ਇਹ 6 ਮਸਲੇ ਹੱਲ ਕਰ ਦਿਓ, ਅਸੀਂ ਘਰਾਂ ਨੂੰ ਪਰਤ ਜਾਵਾਂਗੇ