ਸੋਨੇ ਦੀਆਂ ਕੀਮਤਾਂ ‘ਚ ਪਿਛਲੇ ਕਈ ਸੈਸ਼ਨਾਂ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਘਰੇਲੂ ਹਾਜ਼ਿਰ ਬਾਜ਼ਾਰ ‘ਚ ਪਿਛਲੇ ਦੋ ਸੈਸ਼ਨਾਂ ‘ਚ ਇਸ ਦੀਆਂ ਕੀਮਤਾਂ ‘ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਸੀ। ਇਹੀ ਹਾਲ ਵਾਇਦਾ ਬਾਜ਼ਾਰ ਦਾ ਵੀ ਹੈ। ਹਾਲਾਂਕਿ, ਅੱਜ (ਮੰਗਲਵਾਰ) 23 ਨਵੰਬਰ, 2021 ਨੂੰ ਅੰਤਰਰਾਸ਼ਟਰੀ ਸਰਾਫਾ ਬਾਜ਼ਾਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਸ ਦੌਰਾਨ ਮਲਟੀ-ਕਮੋਡਿਟੀ ਐਕਸਚੇਂਜ ‘ਚ ਅੱਜ ਦੁਪਹਿਰ 15.19 ਵਜੇ ਸੋਨਾ 306 ਰੁਪਏ ਜਾਂ 0.64 ਫੀਸਦੀ ਦੀ ਗਿਰਾਵਟ ਨਾਲ 47,617 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਸੈਸ਼ਨ ‘ਚ ਇਹ 47,923 ਰੁਪਏ ‘ਤੇ ਬੰਦ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਸਵੇਰੇ 09.01 ਵਜੇ ਐੱਮ.ਸੀ.ਐਕਸ. ‘ਤੇ ਸੋਨਾ 910 ਰੁਪਏ ਜਾਂ 1.86 ਫੀਸਦੀ ਡਿੱਗ ਕੇ 47,918 ਰੁਪਏ ‘ਤੇ ਸੀ।
ਜੇਕਰ ਅਸੀਂ ਚਾਂਦੀ ਦੀਆਂ ਫਿਊਚਰ ਕੀਮਤਾਂ ਦੀ ਗੱਲ ਕਰੀਏ ਤਾਂ ਇਹ ਧਾਤ 984 ਰੁਪਏ ਯਾਨੀ 1.52 ਫ਼ੀਸਦ ਦੀ ਗਿਰਾਵਟ ਨਾਲ 63,587 ਰੁਪਏ ‘ਤੇ ਆ ਗਈ। ਪਿਛਲੇ ਸੈਸ਼ਨ ‘ਚ ਇਹ 64,571 ਰੁਪਏ ‘ਤੇ ਬੰਦ ਹੋਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਇਸਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰੋ। ਤੁਸੀਂ ਨਕਲੀ ਸੋਨਾ ਲੈ ਰਹੇ ਹੋ ਜਾਂ ਨਹੀਂ। ਇਸ ਦੇ ਲਈ ਤੁਸੀਂ ਸਰਕਾਰੀ ਐਪ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ‘BIS Care app’ ਰਾਹੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਐਪ ਰਾਹੀਂ ਸ਼ਿਕਾਇਤ ਵੀ ਕਰ ਸਕਦੇ ਹੋ। ਜੇਕਰ ਇਸ ਐਪ ਵਿੱਚ ਸਾਮਾਨ ਦਾ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ, ਤਾਂ ਗਾਹਕ ਤੁਰੰਤ ਇਸਦੀ ਸ਼ਿਕਾਇਤ ਕਰ ਸਕਦਾ ਹੈ। ਇਸ ਐਪ (ਗੋਲਡ) ਰਾਹੀਂ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਬਾਰੇ ਵੀ ਜਾਣਕਾਰੀ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: