ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਸਰਕਾਰ ‘ਦਿ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਨਲ ਡਿਜੀਟਲ ਕਰੰਸੀ ਬਿਲ 2021’ ਪੇਸ਼ ਕਰੇਗੀ। ਉਥੇ ਆਰ. ਬੀ. ਆਈ. ਨੂੰ ਡਿਜੀਟਲ ਮੁਦਰਾ ਦੇ ਨਿਰਮਾਣ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਬਿੱਲ ਜ਼ਰੀਏ ਭਾਰਤ ਵਿਚ ਸਾਰੀਆਂ ਨਿੱਜੀ ਕ੍ਰਿਪਟੋਕਰੰਸੀਜ਼ ‘ਤੇ ਰੋਕ ਲਗਾਈ ਜਾ ਸਕਦੀ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਾਰੇ ਲੋਕਤੰਤਰੀ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਕ੍ਰਿਪਟੋਕਰੰਸੀ ਗਲਤ ਹੱਥਾਂ ਵਿੱਚ ਨਾ ਜਾਵੇ। ਨਵੇਂ ਨਿਯਮ ਕ੍ਰਿਪਟੋ ਕਰੰਸੀ ਦੀ ਮਾਰਕੀਟਿੰਗ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਪ੍ਰਚੂਨ ਨਿਵੇਸ਼ਕਾਂ ਲਈ ਕਰੰਸੀ ਦਾ ਕ੍ਰੇਜ਼ ਘੱਟ ਹੋਵੇਗਾ। ਭਾਰਤੀ ਰਿਜ਼ਰਵ ਬੈਂਕ, ਜਿਸ ਨੇ ਪ੍ਰਾਈਵੇਟ ਕ੍ਰਿਪਟੋ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਹਨ, ਦਸੰਬਰ ਤੱਕ ਆਪਣੀ ਸੀਬੀਡੀਸੀ ਲਾਂਚ ਕਰਨ ਲਈ ਤਿਆਰ ਹੈ।
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ
ਬਿਟਕੋਇਨ, ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ, $60,000 (€53,000) ਤੱਕ ਜਾ ਪੁੱਜੀ ਹੈ ਅਤੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁੱਗਣੀ ਤੋਂ ਵੱਧ ਹੋ ਗਈ ਹੈ, ਜੋ ਸਥਾਨਕ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਇਸ ਸਬੰਧੀ ਕੋਈ ਅਧਿਕਾਰਤ ਡਾਟਾ ਉਪਲਬਧ ਨਹੀਂ ਹੈ ਪਰ ਅੰਦਾਜ਼ੇ ਮੁਤਾਬਕ ਭਾਰਤ ਵਿੱਚ 15 ਤੋਂ 20 ਮਿਲੀਅਨ ਕ੍ਰਿਪਟੋ ਨਿਵੇਸ਼ਕ ਹਨ, ਜਿਨ੍ਹਾਂ ਦੀ ਕੁੱਲ ਕ੍ਰਿਪਟੋ ਹੋਲਡਿੰਗ ਲਗਭਗ 400 ਬਿਲੀਅਨ ਰੁਪਏ ਹੈ।