ਪੰਜਾਬ ਕਾਂਗਰਸ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਦੀ ਪਤਨੀ ਅਤੇ ਰਾਇਬਰੇਲੀ ਸਦਰ ਤੋਂ ਐੱਮ. ਐੱਲ. ਏ. ਅਦਿੱਤੀ ਸਿੰਘ ਬੁੱਧਵਾਰ ਨੂੰ ਲਖਨਊ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ।
ਅਦਿਤੀ ਸਿੰਘ ਰਾਏਬਰੇਲੀ ਸਦਰ ਤੋਂ ਕਾਂਗਰਸ ਦੀ ਸੀਟ ‘ਤੇ 2017 ਵਿਚ ਪਹਿਲੀ ਵਾਰ ਵਿਧਾਇਕ ਬਣੀ ਸੀ ਪਰ ਅਦਿਤੀ ਸਿੰਘ ਦੀ ਸਭ ਤੋਂ ਵੱਡੀ ਪਛਾਣ ਹੈ ਕਿ ਉਹ ਅਖਿਲੇਸ਼ ਸਿੰਘ ਦੀ ਧੀ ਹੈ। ਅਖਿਲੇਸ਼ ਸਿੰਘ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋਇਆ ਹੈ। ਪਿਛਲੇ ਕੁਝ ਸਮੇਂ ‘ਚ ਸਦਨ ਵਿਚ ਜਦੋਂ-ਜਦੋਂ ਵੋਟਿੰਗ ਦੇ ਮੌਕੇ ਆਏ ਅਦਿਤੀ ਸਿੰਘ ਨੇ ਭਾਜਪਾ ਦੇ ਪੱਖ ਵਿਚ ਵੋਟ ਪਾਇਆ। ਕਾਂਗਰਸ ਪਾਰਟੀ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਨ ਨੂੰ ਲੈ ਕੇ ਪਹਿਲਾਂ ਵੀ ਵਿਧਾਨ ਸਭਾ ਪ੍ਰਧਾਨ ਨੂੰ ਲਿਖ ਚੁੱਕੀ ਸੀ।
ਰਾਏਬਰੇਲੀ ਭਾਜਪਾ ਲਈ ਸਭ ਤੋਂ ਕਮਜ਼ੋਰ ਇਲਾਕਿਆਂ ਵਿਚੋਂ ਇੱਕ ਰਿਹਾ ਹੈ ਤੇ ਰਾਏਬਰੇਲੀ ਦੀ ਸਦਰ ਸੀਟ ਭਾਜਪਾ ਕਦੇ ਵੀ ਜਿੱਤ ਨਹੀਂ ਸਕੀ। ਅਦਿਤੀ ਸਿੰਘ ਦੇ ਤੌਰ ‘ਤੇ ਭਾਜਪਾ ਨੂੰ ਵੱਡਾ ਚਿਹਰਾ ਮਿਲ ਗਿਆ ਹੈ। ਯੂ. ਪੀ. ਚੋਣਾਂ ਤੋਂ ਪਹਿਲਾਂ ਇਹ ਭਾਜਪਾ ਲਈ ਅਹਿਮ ਫੈਸਲਾ ਹੋ ਸਕਦਾ ਹੈ। ਅਦਿਤੀ ਸਿੰਘ ਨੇ ਖੇਤੀ ਕਾਨੂੰਨਾਂ ‘ਤੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ‘ਤੇ ਨਿਸ਼ਾਨਾ ਸਾਧਿਆ ਸੀ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਕੋਲ ਮੁੱਦੇ ਨਹੀਂ ਹਨ। ਅਦਿਤੀ ਸਿੰਘ ਨੇ ਕਿਹਾ ਸੀ ਕਿ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਤਾਂ ਵੀ ਪ੍ਰਿਯੰਕਾ ਨੂੰ ਪ੍ਰੇਸ਼ਾਨੀ ਹੈ। ਉਹ ਆਖਿਰ ਕੀ ਚਾਹੁੰਦੀ ਹੈ। ਉਨ੍ਹਾਂ ਨੂੰ ਸਾਫ-ਸਾਫ ਕਹਿ ਦੇਣਾ ਚਾਹੀਦਾ ਹੈ।ਉਹ ਸਿਰਫ ਮਾਮਲੇ ‘ਤੇ ਸਿਆਸਤ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਅਦਿਤੀ ਸਿੰਘ ਤੋਂ ਇਲਾਵਾ ਆਜਮਗੜ੍ਹ ਦੇ ਸਗਡੀ ਤੋਂ ਬਸਪਾ ਵਿਧਾਇਕ ਵੰਦਨਾ ਸਿੰਘ ਵੀ ਭਾਜਪਾ ਵਿਚ ਸ਼ਾਮਲ ਹੋ ਗਈ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਵੀ ਮੌਜੂਦ ਸਨ।