ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਪਾਰਟੀ ਨੂੰ ਕਈ ਮੁੱਦਿਆਂ ‘ਤੇ ਪਾਰਟੀ ਵਿਚ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਮੈਂ ਮੁੱਖ ਮੰਤਰੀ ਦੀ ਦੌੜ ‘ਚ ਨਹੀਂ ਸੀ, ਮੇਰੇ ਬਾਪ-ਦਾਦਾ ਸਿਆਸਤ ‘ਚ ਨਹੀਂ ਸਨ। ਇਕ ਆਮ ਆਦਮੀ ਲਈ ਇਸ ਸਿਸਟਮ ‘ਚ ਆਉਣਾ ਕਾਫੀ ਮੁਸ਼ਕਲ ਹੈ। ਸਭ ਤੋਂ ਪਹਿਲਾਂ ਮੈਂ ਆਜ਼ਾਦ ਤੌਰ ‘ਤੇ ਚੋਣ ਜਿੱਤਿਆ, ਮੈਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ, ਮੈਂ ਕਦੇ ਮੰਗ ਨਹੀਂ ਕੀਤੀ ਸੀ।’
ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਉਠਾਈ ਸੀ, ਉਹ ਭਾਜਪਾ ਨਾਲ ਸਨ ਪਰ ਮੈਂ ਉਮੀਦਵਾਰ ਨਹੀਂ ਸੀ। ਇਹ ਰਾਹੁਲ ਗਾਂਧੀ ਦਾ ਫੈਸਲਾ ਸੀ। ਰਾਹੁਲ ਗਾਂਧੀ ਨੇ ਮੈਨੂੰ ਮੁੱਖ ਮੰਤਰੀ ਚੁਣਿਆ। ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਕਿਹਾ ਕਿ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾ ਰਹੇ ਹਾਂ। ਮੈਂ ਰੋਣ ਲੱਗ ਪਿਆ, “ਇਹ ਕੀ ਕਰ ਰਹੇ ਹੋ, ਮੈਂ ਇਸ ਲਾਇਕ ਨਹੀਂ ਹਾਂ।” ਉਨ੍ਹਾਂ ਨੇ ਕਿਹਾ, ਹੁਣ ਫੈਸਲਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਕ੍ਰਾਂਤੀਕਾਰੀ ਨੇਤਾ ਹਨ। ਦੇਸ਼ ਨੂੰ ਉਨ੍ਹਾਂ ਵਰਗੇ ਨੇਤਾ ਦੀ ਲੋੜ ਹੈ। ਮੈਨੂੰ ਰਾਹੁਲ-ਪ੍ਰਿਅੰਕਾ ‘ਤੇ ਭਰੋਸਾ ਹੈ, ਮੈਨੂੰ ਕਾਂਗਰਸ ‘ਤੇ ਭਰੋਸਾ ਹੈ। ਮੈਨੂੰ ਸੀਐਮ ਬਣਾ ਕੇ ਰਾਹੁਲ ਗਾਂਧੀ ਨੇ ਯੁੱਗ ਬਦਲ ਦਿੱਤਾ ਹੈ ਅਤੇ ਲੋਕ ਉਨ੍ਹਾਂ ਦੇ ਇਸ ਕਦਮ ਦਾ ਸਵਾਗਤ ਕਰ ਰਹੇ ਹਨ। ਕਾਂਗਰਸ ਵਿੱਚ ਵਿਰੋਧੀ ਧੜੇ ਦਾ ਜ਼ਿਕਰ ਕਰਦਿਆਂ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਸਮੇਂ ਦੇ ਨਾਲ ਅਹਿਸਾਸ ਹੋਵੇਗਾ ਕਿ ਰਾਹੁਲ ਗਾਂਧੀ ਸਹੀ ਹਨ।
ਚੰਨੀ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਵਜੋਂ 4 ਮਹੀਨੇ ਮਿਲੇ ਹੋਏ ਹਨ ਪਰ ਮੈਂ ਚਾਰ ਸਾਲ ਦਾ ਕੰਮ ਕਰਾਂਗਾ। ਨਾ ਮੈਂ ਸੌਂਵਾਂਗਾ ਅਤੇ ਨਾ ਹੀ ਆਪਣੇ ਅਫਸਰਾਂ ਨੂੰ ਸੌਣ ਦਿਆਂਗਾ। ਹੁਣ ਸਿਸਟਮ ਬਦਲ ਗਿਆ ਹੈ।