ਪਾਕਿਸਤਾਨ ਦੇ ਦੋ ਮੰਤਰੀ ਦੂਜੇ ਮੁਲਕ ਵਿੱਚ ਜਾ ਕੇ ਆਪਸ ‘ਚ ਹੀ ਭਿੜ ਗਏ। ਸਕਾਟਲੈਂਡ ਦੇ ਗਲਾਸਗੋ ਵਿੱਚ ਪਿਛਲੇ ਮਹੀਨੇ ਕਲਾਈਮੇਟ ਸਮਿਤ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਅਮੀਨ ਅਸਲਮ ਅਤੇ ਮਹਿਲਾ ਮੰਤਰੀ ਜ਼ਰਤਾਜ ਗੁਲ ਲੜਦੇ ਨਜ਼ਰ ਆਏ।
ਦਰਅਸਲ, ਗਲਾਸਗੋ ਵਿੱਚ ਕਲਾਈਮੇਟ ਸੰਮੇਲਨ ਤੋਂ ਇਲਾਵਾ ਇੱਕ ਮੰਤਰੀ ਪੱਧਰ ਦੀ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਪਾਕਿਸਤਾਨ ਦਾ ਪੂਰਾ ਵਫ਼ਦ ਸ਼ਾਮਲ ਸੀ। ਪਾਕਿਸਤਾਨ ਦੇ ਇਸ ਵਫ਼ਦ ਵਿੱਚ ਪੀਐਮ ਇਮਰਾਨ ਖ਼ਾਨ ਦੇ ਸਲਾਹਕਾਰ ਅਮੀਨ ਅਸਲਮ ਅਤੇ ਕੈਬਨਿਟ ਮੰਤਰੀ ਜਰਤਾਜ ਗੁਲ ਇੱਕ ਦੂਜੇ ਨਾਲ ਭਿੜ ਗਏ। ਦੋਵਾਂ ਵਿਚਾਲੇ ਗੱਲ ਇਸ ਹੱਦ ਤੱਕ ਪਹੁੰਚ ਗਈ ਕਿ ਜਰਾਤਾਜ ਗੁਲ ਸੰਮੇਲਨ ਨੂੰ ਛੱਡ ਕੇ ਘਰ ਪਰਤ ਗਈ।
ਇਹ ਮਾਮਲਾ ਪਬਲਿਕ ਅਕਾਊਂਟ ਕਮੇਟੀ (ਪੀ.ਐੱਮ.ਸੀ.) ਦੀ ਬੈਠਕ ਵਿੱਚ ਸਾਹਮਣੇ ਆਇਆ। ਮੀਟਿੰਗ ਦੌਰਾਨ ਕਮੇਟੀ ਮੈਂਬਰ ਰਿਆਜ਼ ਫਤਿਆਨਾ ਨੇ ਚੇਅਰਮੈਨ ਤਨਵੀਰ ਹਸਨ ਨੂੰ ਕਿਹਾ ਕਿ ਕੈਬਨਿਟ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਦੂਜੇ ਦੇਸ਼ਾਂ ‘ਚ ਪਾਕਿਸਤਾਨ ਦਾ ਅਕਸ ਖਰਾਬ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਚੰਨੀ ਸਰਕਾਰ ਨੂੰ ਵੱਡੀ ਚਿਤਾਵਨੀ- ਜੇ ਝੂਠੇ ਕੇਸ ਦਰਜ ਕੀਤੇ ਤਾਂ ਕਰਾਂਗੇ ‘ਜੇਲ੍ਹ ਭਰੋ’ ਅੰਦੋਲਨ
ਰਿਆਜ਼ ਨੇ ਕਿਹਾ ਕਿ ਅਸੀਂ ਅਜਿਹੇ ਮੰਤਰੀਆਂ ਦੀ ਬਦੌਲਤ ਹੀ ਹਰ ਮਾਮਲੇ ਵਿੱਚ ਪਛੜ ਰਹੇ ਹਾਂ। 18 ਲੋਕਾਂ ਦਾ ਡੈਲੀਗੇਸ਼ਨ ਗਿਆ ਸੀ। ਭੁੱਖੀ ਆਵਾਮ ਦਾ ਕਰੋੜਾਂ ਰੁਪਇਆ ਖਰਚ ਹੋਇਆ ਅਤੇ ਹੁਣ ਇਹ ਨਤੀਜਾ ਸਾਹਮਣੇ ਆ ਰਿਹਾ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਮਾਮਲਾ ਸੁਰਖੀਆਂ ‘ਚ ਆਉਣ ਤੋਂ ਬਾਅਦ ਜਰਤਾਜ ਗੁਲ ਅਤੇ ਅਸਲਮ ਨੇ ਅੱਗੇ ਆ ਕੇ ਸਫਾਈ ਦਿੱਤੀ। ਜਰਤਾਜ ਗੁਲ ਨੇ ਕਿਹਾ ਕਿ ਲੰਡਨ ਜਾਂ ਗਲਾਸਗੋ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਮੈਂ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੁਲਕ ਪਰਤੀ ਸੀ।