ਦਿੱਲੀ ਦੇ ਮੁਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਬਿਆਨ ਨਾਲ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਸਿਆਸੀ ਹਲਚਲ ਮਚਾ ਦਿੱਤੀ ਹੈ। ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ ਕਿ ਸਿੱਧੂ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਸਨ। ਹਾਲਾਂਕਿ ਹੁਣ ਉਹ ਨਹੀਂ ਆਉਣਗੇ। ਉਹ ਕਾਂਗਰਸ ਵਿੱਚ ਹੀ ਖੁਸ਼ ਹੈ। ਸਿੱਧੂ ਨਾਲ ਆਖਰੀ ਵਾਰ ਗੱਲਬਾਤ ਹੋਣ ਬਾਰੇ ਦੱਸਣ ਤੋਂ ਕੇਜਰੀਵਾਲ ਨੇ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੇਜਰੀਵਾਲ ਨੇ ਫਿਰ ਕਿਹਾ ਕਿ ਸਿੱਧੂ ਅਜੇ ਵੀ ਕਾਂਗਰਸ ਛੱਡਣ ਲਈ ਤਿਆਰ ਬੈਠੇ ਹਨ।
ਕੇਜਰੀਵਾਲ ਨੇ ਇਸ ਬਿਆਨ ਨਾਲ ਪੰਜਾਬ ‘ਚ ਸਿੱਧੂ ਦੇ ‘ਆਪ’ ‘ਚ ਜਾਣ ਦੀਆਂ ਚਰਚਾਵਾਂ ਨੂੰ ਤੇਜ਼ ਕਰ ਦਿੱਤਾ ਹੈ। ਸਿੱਧੂ ਵੀ ਕਈ ਵਾਰ ਕਾਂਗਰਸ ਪ੍ਰਧਾਨ ਦੀ ਕੁਰਸੀ ਛੱਡਣ ਦੀ ਚੇਤਾਵਨੀ ਦੇ ਚੁੱਕੇ ਹਨ।
ਪੰਜਾਬ ‘ਚ ‘ਆਪ’ ਦੇ ਲਿਹਾਜ ਨਾਲ ਸਭ ਤੋਂ ਵੱਡੀ ਚਰਚਾ ਸੀਐੱਮ ਚਿਹਰੇ ਦੀ ਹੈ। ਕੇਜਰੀਵਾਲ ਕਹਿ ਤਾਂ ਚੁੱਕੇ ਹਨ ਕਿ ਸੀਐੱਮ ਚਿਹਰਾ ਸਿੱਖ ਸਮਾਜ ਤੋਂ ਹੋਵੇਗਾ। ਪਰ ਨਾਮ ਨਹੀਂ ਦੱਸ ਰਹੇ। ਪਾਰਟੀ ਵਿੱਚ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੂੰ ਲੈ ਕੇ ਚਰਚਾ ਜ਼ਰੂਰ ਹੈ, ਪਰ ਕੇਜਰੀਵਾਲ ਖੁੱਲ੍ਹ ਕੇ ਕੁੱਝ ਨਹੀਂ ਕਹਿ ਰਹੇ।
ਕੇਜਰੀਵਾਲ ਬੋਲੇ-ਜਾਖੜ ਵੀ ਕਾਂਗਰਸ ਛੱਡਣ ਦੀ ਤਿਆਰੀ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਟਿਕਟ ਦੇਣ ਤੋਂ ਪਹਿਲਾ ਵਧਾਇਕਾਂ ਦਾ ਸਰਵੇ ਕਰਵਾਇਆ ਸੀ। ਦੋ ਵਿਧਾਇਕ ਅਜਿਹੇ ਸਨ, ਜਿਨ੍ਹਾਂ ਦਾ ਵਿਰੋਧ ਸੀ। ਅਸੀਂ ਉਸਦੀ ਟਿਕਟ ਕੱਟ ਦਿੱਤੀ। ਪਤਾ ਲੱਗਣ ’ਤੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਦੇ ਵਿਧਾਇਕ ਸ਼ਾਮਲ ਹੋਣ ‘ਤੇ ਖੁਸ਼ ਹਨ, ਪਰ ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ ਹੈ। ਹੁਣ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਕਾਂਗਰਸ ਛੱਡਣ ਦੀ ਤਿਆਰੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: