ਸੀਐੱਮ ਚੰਨੀ ਦੀ ਮੌਜੂਦਗੀ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਕੀ ਹੁਣ ਉਹ ਵਿਧਾਇਕ ਲਈ ਚੋਣ ਲੜਨਗੇ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਹੋਣਗੇ।
ਨਵਜੋਤ ਸਿੱਧੂ ਨੇ ਕਿਹਾ ਕਿ ਪਿਤਾ ਤੋਂ ਵੀ ਜ਼ਿਆਦਾ ਨਾਮ ਕਮਾਉਣ ਵਾਲਾ ਸਿੱਧੂ ਮੂਸੇਵਾਲਾ ਹੈ ਅਤੇ ਚੋਣ ਲੜਨ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਖੁਦ ਫੈਸਲਾ ਕਰੇਗਾ ਕਿ ਚੋਣਾਂ ਲੜਨੀਆਂ ਹਨ ਜਾਂ ਨਹੀਂ।
ਸੀਐੱਮ ਚੰਨੀ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਅੱਜ ਕ੍ਰਾਂਤੀਕਾਰੀ ਦਿਨ ਹੈ ਕਿ ਆਮ ਜਿਹੇ ਪਰਿਵਾਰ ਵਿੱਚੋਂ ਉੱਠ ਕੇ ਇੱਕ ਵੱਡਾ ਕਲਾਕਾਰ ਬਣ ਗਿਆ ਸਿੱਧੂ ਮੂਸੇਵਾਲਾ ਅਤੇ ਜਿਸ ਦੇ ਇਕ ਗੀਤ ਅਤੇ ਨਾਮ ‘ਤੇ ਨੌਜਵਾਨ ਨੱਚ ਉੱਠਦੇ ਹਨ। ਵਿਆਹ-ਸ਼ਾਦੀ ਵਿੱਚ ਜਿਵੇਂ ਬੀਬੀਆਂ ਗਾਉਂਦੀਆਂ ਸਨ ਬੰਬੀਹਾ ਬੋਲੇ ਇੰਝ ਹੀ ਮੂਸੇਵਾਲੇ ਨੇ ਗਾਇਆ ਕਾਂਗਰਸ ਦਾ ਬੰਬੀਹਾ ਬੋਲੇ।
ਵੀਡੀਓ ਲਈ ਕਲਿੱਕ ਕਰੋ -: