ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਨੇਤਾ ਸੁਨੀਲ ਜਾਖੜ ਨੇ ਇਸ ਨੂੰ ਲੈ ਕੇ ਆਪਣੀ ਹੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ।
ਟਵੀਟ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਗੈਂਗਸਟਰ ਵਰਕਰਾਂ ਵਿਚ ਬਦਲ ਜਾਂਦੇ ਹਨ, ਫਿਰ ਸਿਆਸਤਦਾਨਾਂ ਨੂੰ ਪੋਲ ਪਾਰਟੀਆਂ ਦੁਆਰਾ ਖੁੱਲ੍ਹੇਆਮ ਪੇਸ਼ ਕੀਤਾ ਜਾਂਦਾ ਹੈ। ਪਰ ਪੰਜਾਬ ਆਪਣੀ ਮਿਹਨਤ ਦੀ ਕਮਾਈ ਨੂੰ ਵੋਟਾਂ ਲਈ ਵੇਚਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਦਾ ਹੈ। ‘ਆਪ’ ਨੇ 2017 ਵਿਚ ਇਸ ਨੂੰ ਮੁਸ਼ਕਲ ਤਰੀਕੇ ਨਾਲ ਸਿੱਖਿਆ। ਕਲ ਦੇ ਕਥਨ ਤੋਂ ਪਤਾ ਚੱਲਦਾ ਹੈ ਕਿ ਕੁਝ ਲੋਕਾਂ ਨੇ ਹੁਣ ਤੱਕ ਸਬਕ ਨਹੀਂ ਸਿੱਖਿਆ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਗੌਰਤਲਬ ਹੈ ਕਿ ਅੱਜ ਸੀ. ਐੱਮ. ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਜੁਆਇ ਕਰ ਲਈ ਹੈ। ਇਸ ਮੌਕੇ ਮੂਸੇਵਾਲਾ ਨੇ ਕਿਹਾ ਕਿ 4 ਸਾਲ ਬਾਅਦ ਮੈਂ ਆਪਣੀ ਜ਼ਿੰਦਗੀ ਵਿਚ ਕੋਈ ਵੱਡਾ ਕਦਮ ਚੁੱਕਣ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਤਰੱਕੀ ਕਰ ਰਿਹਾ ਹੈ ਪਰ ਮਾਨਸਾ ਅਜੇ ਵੀ ਪੱਛੜਿਆ ਹੋਇਆ ਹੈ। ਸਿਆਸਤ ‘ਚ ਆਉਣ ਦਾ ਮੇਰਾ ਮਕਸਦ ਕੁਝ ਖਾਸ ਨਹੀਂ ਸਗੋਂ ਮੇਰੇ ਨਾਲ ਜੋ ਲੋਕ ਜੁੜੇ ਹਨ, ਉਨ੍ਹਾਂ ਦੀ ਮਦਦ ਕਰਨਾ ਹੈ।