ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਖਬਰਾਂ ਮੀਡੀਆ ‘ਚ ਆ ਰਹੀਆਂ ਹਨ। ਭਾਵੇਂ ਦੋਵਾਂ ਸਿਤਾਰਿਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਰਾਜਸਥਾਨ ਵਿੱਚ ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਰਾਜਸਥਾਨ ‘ਚ ਸਵਾਈ ਮਾਧੋਪੁਰ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 18 ਕਿਲੋਮੀਟਰ ਦੂਰ ਚੌਥ ਕਾ ਬਰਵਾੜਾ ਵਿੱਚ ਇੱਕ ਪਹਾੜ ‘ਤੇ ਤਕਰੀਬਨ 700 ਸਾਲ ਪੁਰਾਣੇ ਕਿਲ੍ਹੇ ਨੂੰ ਹੋਟਲ ਵਿੱਚ ਤਬਦੀਲ ਕੀਤਾ ਗਿਆ ਹੈ। ਇਥੇ ਪਹਿਲੀ ਵਾਰ ਕੋਈ ਵਿਆਹ ਹੋ ਰਿਹਾ ਹੈ। ਇਸ ਵਿਆਹ ਦੀ ਚਰਚਾ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ।
ਹਾਲਾਂਕਿ ਅਜੇ ਤੱਕ ਕੈਟਰੀਨਾ ਜਾਂ ਵਿੱਕੀ ਕੌਸ਼ਲ ਨੇ ਵਿਆਹ ਦਾ ਐਲਾਨ ਨਹੀਂ ਕੀਤਾ ਹੈ। ਪਰ ਵਿਆਹ ਦੇ ਪ੍ਰੋਗਰਾਮਾਂ ਨੂੰ ਲੈ ਕੇ 4 ਦਸੰਬਰ ਤੋਂ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ। ਰਾਜਸਥਾਨ ਪ੍ਰਸ਼ਾਸਨ ਵੀ ਦੋਵੇਂ ਸਿਤਾਰਿਆਂ ਦੇ ਵਿਆਹ ਨੂੰ ਲੈ ਕੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਤਿਆਰੀ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਸ ਵਿਆਹ ਨੂੰ ਲੈ ਕੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਰਾਜੇਂਦਰ ਕਿਸ਼ਨ ਦੀ ਪ੍ਰਧਾਨਗੀ ਹੇਠ ਸਵਾਈ ਮਾਧੋਪੁਰ ਵਿੱਚ ਮੀਟਿੰਗ ਬੁਲਾਈ ਗਈ। ਇਸ ਵਿੱਚ ਵਿਆਹ ਦੇ ਆਯੋਜਕ, ਹੋਟਲ ਮਾਲਕ, ਪੁਲਿਸ ਸੁਪਰਡੈਂਟ ਸਮੇਤ ਸਾਰੇ ਉੱਚ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਮਾਨਸਾ ਕਾਂਗਰਸ ‘ਚ ਬਗਾਵਤ, ਆਜ਼ਾਦ ਉਮੀਦਵਾਰ ਖੜ੍ਹਾ ਕਰਨ ਦੀ ਦਿੱਤੀ ਧਮਕੀ
ਵਿਆਹ ਸਮਾਗਮ 7 ਤੋਂ 10 ਦਸੰਬਰ ਤੱਕ ਚੱਲੇਗਾ!ਮਹਿਮਾਨਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਵਾਉਣ ਲਈ ਕਹਿ ਦਿੱਤਾ ਗਆ ਹੈ ਅਤੇ ਉਨ੍ਹਾਂ ਦਾ RTPCR ਟੈਸਟ ਲਾਜ਼ਮੀ ਹੋਵੇਗਾ।