ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਸੀ.ਐੱਮ. ਚੰਨੀ ਦੇ ਵਿਧਾਨ ਸਭਾ ਹਲਕੇ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਦਾ ਦਾਅਵਾ ਕਰਦੇ ਹੋਏ ਲਾਈਵ ਰੇਡ ਮਾਰਨ ਪਿੱਛੋਂ ਮੁੱਖ ਮੰਤਰੀ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੀ. ਐੱਮ. ਚੰਨੀ ਖੁਦ ਹੀ ਰੇਤ ਮਾਫੀਆ ਹਨ ਤੇ ਉਨ੍ਹਾਂ ਦੇ ਹਲਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ, ਇਸ ਦਾ ਉਨ੍ਹਾਂ ਕੋਲ ਸਬੂਤ ਹੈ।
ਰਾਘਵ ਚੱਢਾ ਨੇ ਕਿਹਾ ਕਿ ਸੀ.ਐੱਮ. ਚੰਨੀ ਨੇ ਮੁੱਖ ਮੰਤਰੀ ਬਣਨ ‘ਤੇ ਦੋ ਗੱਲਾਂ ਕਹੀਆਂ ਸਨ ਕਿ ਰੇਤ ਮਾਫੀਆ ਮੇਰੇ ਕੋਲ ਨਾ ਆਉਣ, ਮੈਂ ਉਨ੍ਹਾਂ ਦਾ ਮੁੱਖ ਮੰਤਰੀ ਨਹੀਂ ਹਾਂ। ਦੂਜੀ ਗੱਲ ਉਨ੍ਹਾਂ ਕਹੀ ਸੀ ਕਿ ਰੇਤਾ ਪੰਜਾਬ ਵਿੱਚ 5 ਰੁਪਏ ਫੁੱਟ ਵਕੇਗੀ।
ਚੱਢਾ ਨੇ ਕਿਹਾ ਕਿ ਅੱਜ ਦੀ ਰੇਡ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਕਿ ਸੀਐੱਮ ਰੇਤਾ ਮਾਫੀਆ ਨੂੰ ਮਿਲਣ ਜਾਂ ਨਾ ਮਿਲਣ ਪਰ ਮੁੱਖ ਮਤੰਰੀ ਖੁਦ ਹੀ ਰੇਤਾ ਮਾਫੀਆ ਹਨ। ਉਨ੍ਹਾਂ ਦੀ ਸਰਪ੍ਰਸਤੀ ਹੇਠਾਂ ਉਨ੍ਹਾਂ ਦੇ ਆਪਣੇ ਹਲਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਲੋਕ ਕਹਿ ਰਹੇ ਹਨ ਕਿ ਇਹ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਪਰ ਸਾਡੇ ਕੋਲ ਸਬੂਤ ਹਨ ਕਿ ਅੱਜ ਜਿੰਦਾਪੁਰ ਪਿੰਡ ਦੇ ਇਸ ਇਲਾਕੇ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਸੀ।
‘ਆਪ’ ਆਗੂ ਨੇ ਇੱਕ ਚਿੱਠੀ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਕਿ ਇਹ ਚਿੱਠੀ ਫਾਰੇਸਟ ਰੇਂਜ ਆਫੀਸਰ ਰਾਜਵੰਤ ਸਿੰਘ ਨੇ 11 ਨਵੰਬਰ 2021 ਨੂੰ ਐੱਸਡੀਐਮ ਚਮਕੌਰ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਜਿੰਦਾਪੁਰ ਪਿੰਡ ਵਿੱਚ ਦਰਿਆ ਦੇ ਕੰਢੇ ਜਿਹੜੀ ਜ਼ਮੀਨ ‘ਤੇ ਸ਼ਰੇਆਮ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ, ਇਹ ਜੰਗਲਾਤ ਮਹਿਕਮੇ ਦੀ ਹੈ। ਜੰਗਲਾਤ ਕਾਨੂੰਨ ਐਕਟ ਮੁਤਾਬਕ ਇਥੇ ਕੋਈ ਸਰਗਰਮੀ ਨਹੀਂ ਕੀਤੀ ਜਾ ਸਕਦੀ ਹੈ। ਇਹ ਜੰਗਲਾਤ ਵਿਭਾਗ ਦੀ ਰਾਖਵੀਂ ਜ਼ਮੀਨ ਹੈ। ਰਾਜਵੰਤ ਨੇ ਚਿੱਠੀ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਐੱਸਐੱਚਓ ਤੇ ਤਹਿਸੀਲਦਾਰ ਨੂੰ ਵੀ ਚਿੱਠੀ ਲਿਖੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਰਾਘਵ ਚੱਢਾ ਨੇ ਕਿਹਾ ਕਿ ਇਸ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਤਾਂ ਕੋਈ ਕਾਰਵਾਈ ਨਹੀਂ ਹੋਈ ਪਰ ਇਨ੍ਹਾਂ ਖਿਲਾਫ ਆਵਾਜ਼ ਉਠਾਉਣ ਵਾਲੇ ਰਾਜਵੰਤ ਦਾ 23 ਨਵੰਬਰ ਨੂੰ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਤੌਰ ‘ਤੇ ਸਾਬਤ ਹੁੰਦਾ ਹੈ ਕਿ ਚੀਫ ਮਨੀਸਟਰ ਦੇ ਸਰਪ੍ਰਸਤੀ ਹੇਠ ਇਹ ਮਾਈਨਿੰਗ ਚੱਲ ਰਹੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! ਅੰਮ੍ਰਿਤਸਰ ਤੋਂ 9 ਦਸੰਬਰ ਨੂੰ ਸ਼ੁਰੂ ਹੋਵੇਗੀ ਇਹ ਸਿੱਧੀ ਫਲਾਈਟ, 5 ਹਜ਼ਾਰ ਰੁ: ‘ਚ ਕਰ ਸਕੋਗੇ ਸਫਰ
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਹਲਕੇ ਵਿੱਚ ਅਜਿਹਾ ਹੋ ਰਿਹਾ ਹੈ ਤਾਂ ਪੂਰੇ ਪੰਜਾਬ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੋਵੇਗੀ। ਸੀ.ਐੱਮ. ਚੰਨੀ ਸਾਨੂੰ ਦੱਸਣ ਕਿ ਇਸ ਲਈ ਕਿੰਨਾ ਪੈਸਾ ਚੀਫ ਮਨੀਸਟਰ, ਉਨ੍ਹਾਂ ਦੇ ਮੰਤਰੀਆਂ ਤੇ ਪਾਰਟੀ ਨੂੰ ਮਿਲਦਾ ਹੈ। ਕੀ ਹਾਈਕਮਾਨ ਤੱਕ ਵੀ ਇਹ ਪੈਸਾ ਪਹੁੰਚਾਇਆ ਜਾ ਰਿਹਾ ਹੈ।
ਚੱਢਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਵੱਡੇ-ਵੱਡੇ ਫਲੈਕਸ ਤਾਂ ਲਾਏ ਹੋਏ ਹਨ ਕਿ ਰੇਤਾ 5 ਰਪਏ ਫੁੱਟ ਵਿਕ ਰਿਹਾ ਹੈ ਪਰ ਰੇਤਾ ਖਰੀਦ ਕੇ ਤਾਂ ਵੇਖੋ ਪੰਜਾਬ ਵਿੱਚ 25 ਤੋਂ 45 ਰੁਪਏ ਫੁੱਟ ਰੇਤਾ ਮਿਲ ਰਹੀ ਹੈ। ਅਸਲ ਵਿੱਚ ਚੰਨੀ ਸਾਹਿਬ ਖੁਦ ਰੇਤਾ ਮਾਫੀਆ ਦੇ ਹਿੱਸੇਦਾਰ ਹਨ।