ਦਿੱਲੀ ਦੀ ਤਿਹਾੜ ਜੇਲ੍ਹ ‘ਚੋਂ 200 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਰੋਜ਼ਾਨਾ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ।
ਈਡੀ ਦੇ ਸੂਤਰਾਂ ਮੁਤਾਬਕ ਚਾਰਜਸ਼ੀਟ ਵਿੱਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਦਾ ਵੀ ਜ਼ਿਕਰ ਹੈ। ਇਸ ਵਿੱਚ ਉਨ੍ਹਾਂ ਦੇ ਅਹਿਮ ਬਿਆਨ ਸ਼ਾਮਲ ਕੀਤੇ ਗਏ ਹਨ। ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੁਕੇਸ਼ ਚੰਦਰਸ਼ੇਖਰ ਅਤੇ ਜੈਕਲੀਨ ਫਰਨਾਂਡੀਜ਼ ਨੇ ਜਨਵਰੀ 2021 ਤੋਂ ਇੱਕ-ਦੂਜੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ।
ਸੂਤਰਾਂ ਮੁਤਾਬਕ, ਸੁਕੇਸ਼ ਨੇ ਜੈਕਲੀਨ ਫਰਨਾਂਡੀਜ਼ ਨੂੰ 10 ਕਰੋੜ ਰੁਪਏ ਤੋਂ ਵੱਧ ਦੇ ਮਹਿੰਗੇ ਤੋਹਫੇ ਭੇਜੇ ਸਨ। ਮਹਿੰਗੇ ਤੋਹਫ਼ਿਆਂ ਵਿੱਚ ਗਹਿਣੇ, ਹੀਰਿਆਂ ਵਾਲੇ ਗਹਿਣਿਆਂ ਦੇ ਸੈੱਟ, ਕ੍ਰਾਕਰੀ, ਚਾਰ ਫਾਰਸੀ ਬਿੱਲੀਆਂ (ਇੱਕ ਬਿੱਲੀ ਦੀ ਕੀਮਤ ਲਗਭਗ 9 ਲੱਖ ਰੁਪਏ) ਅਤੇ 52 ਲੱਖ ਰੁਪਏ ਦਾ ਇੱਕ ਘੋੜਾ ਸ਼ਾਮਲ ਸੀ। ਸੁਕੇਸ਼ ਨੇ ਜੈਕਲੀਨ ਫਰਨਾਂਡੀਜ਼ ਦੇ ਭੈਣ-ਭਰਾਵਾਂ ਨੂੰ ਵੀ ਮੋਟੀ ਰਕਮ ਭੇਜੀ ਸੀ।ਈਡੀ ਨੇ ਜੈਕਲੀਨ ਦੇ ਕਰੀਬੀ ਸਾਥੀਆਂ ਤੇ ਸਟਾਫ ਤੋਂ ਵੀ ਪੁੱਛਗਿੱਛ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਉਥੇ ਹੀ ਨੋਰਾ ਫਤੇਹੀ ਨੂੰ ਸੁਕੇਸ਼ ਨੇ ਇੱਕ BMW ਕਾਰ ਅਤੇ ਇੱਕ ਆਈਫੋਨ ਗਿਫਟ ਕੀਤਾ ਸੀ। ਇਸ ਦੀ ਕੁੱਲ ਲਾਗਤ 1 ਕਰੋੜ ਰੁਪਏ ਤੋਂ ਵੱਧ ਸੀ। ਇਹ ਸਨਸਨੀਖੇਜ਼ ਖੁਲਾਸਾ ਤਿਹਾੜ ਜੇਲ੍ਹ ‘ਚੋਂ 200 ਕਰੋੜ ਵਸੂਲਣ ਦੇ ਮਾਮਲੇ ਵਿੱਚ ਮਨੀ ਲਾਂਡ੍ਰਿੰਗ ਅਧੀਨ ਦਾਖਲ ਕੀਤੀ ਗਈ ਈਡੀ ਦੀ ਚਾਰਜਸ਼ੀਟ ਵਿੱਚ ਹੋਇਆ ਹੈ।
ਇਹ ਵੀ ਪੜ੍ਹੋ : ‘ਓਮੀਕ੍ਰੋਨ’ ਨੂੰ ਲੈ ਕੇ ਪੰਜਾਬ ਦੇ ਡਿਪਟੀ CM ਤੇ ਸਿਹਤ ਮੰਤਰੀ ਓ. ਪੀ. ਸੋਨੀ ਨੇ ਦਿੱਤਾ ਵੱਡਾ ਬਿਆਨ
ਸੁਕੇਸ਼ ਚੰਦਰਸ਼ੇਖਰ ਜਦੋਂ ਜੇਲ ‘ਚ ਸੀ ਤਾਂ ਉਹ ਜੈਕਲੀਨ ਨਾਲ ਮੋਬਾਈਲ ਫੋਨ ‘ਤੇ ਗੱਲ ਕਰਦਾ ਸੀ। ਜਦੋਂ ਸੁਕੇਸ਼ ਜ਼ਮਾਨਤ ‘ਤੇ ਬਾਹਰ ਆਇਆ ਤਾਂ ਉਸ ਨੇ ਚੇਨੰਈ ਲਈ ਚਾਰਟਰਡ ਫਲਾਈਟ ਬੁੱਕ ਕੀਤੀ ਸੀ। ਉਸ ਨੇ ਜੈਕਲੀਨ ਫਰਨਾਂਡੀਜ਼ ਲਈ ਮੁੰਬਈ ਤੋਂ ਦਿੱਲੀ ਲਈ ਚਾਰਟਰਡ ਫਲਾਈਟ ਵੀ ਬੁੱਕ ਕਰਵਾਈ ਸੀ। ਸੁਕੇਸ਼ ਅਤੇ ਜੈਕਲੀਨ ਦੋਵੇਂ ਚੇਨੰਈ ਦੇ ਇੱਕ ਹੋਟਲ ਵਿੱਚ ਵੀ ਰੁਕੇ ਸਨ। ਸੁਕੇਸ਼ ਨੇ ਪ੍ਰਾਈਵੇਟ ਜੇਟ ਵਿੱਚ ਹਵਾਈ ਸਫਰ ਲਈ ਤਕਰੀਬਨ 8 ਕਰੋੜ ਰੁਪਏ ਖਰਚ ਕੀਤੇ, ਜਦੋਂ ਉਹ ਜ਼ਮਾਨਤ ‘ਤੇ ਸੀ।