ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਤੇਜ਼ੀ ਨਾਲ ਫੈਲਣ ਵਾਲੇ ਕੋਰੋਨਾ ਦੇ ਇਸ ਰੂਪ ਦਾ ਅਸਰ ਨਵੇਂ ਸਾਲ ‘ਚ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਜਨਵਰੀ 2022 ਦੇ ਆਖਰੀ ਹਫਤੇ ਅਤੇ ਫਰਵਰੀ ਦੇ ਸ਼ੁਰੂ ਵਿੱਚ ਇਸ ਵੇਰੀਐਂਟ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਆਪਣੇ ਸਿਖਰ ‘ਤੇ ਹੋਵੇਗੀ।
ਇਹ ਦਾਅਵਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਕਾਨਪੁਰ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਪ੍ਰੋਫੈਸਰ ਅਤੇ ਡਿਪਟੀ ਡਾਇਰੈਕਟਰ ਮਨਿੰਦਰ ਅਗਰਵਾਲ ਨੇ ਕੀਤਾ ਹੈ।
ਪ੍ਰੋ. ਮਨਿੰਦਰ ਅਗਰਵਾਲ ਮੁਤਾਬਕ ਓਮੀਕ੍ਰੋਨ ਵੇਰੀਐਂਟ ਵਿੱਚ ਤੇਜ਼ੀ ਨਾਲ ਫੈਲਣ ਦੇ ਲੱਛਣ ਹਨ, ਪਰ ਇਹ ਜ਼ਿਆਦਾ ਖਤਰਨਾਕ ਨਹੀਂ ਦਿਖਾਈ ਦਿੰਦੇ। ਚੰਗੀ ਗੱਲ ਇਹ ਹੈ ਕਿ ਇਸ ਵੇਰੀਐਂਟ ਦਾ ਅਸਰ ਚੰਗੀ ਇਮਿਊਨਿਟੀ ‘ਤੇ ਘੱਟ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੇ ਫੈਲਣ ਦੇ ਲੱਛਣ ਜ਼ਿਆਦਾ ਹਨ ਅਤੇ ਅਜੇ ਤੱਕ ਸਾਊਥ ਅਫਰੀਕਾ ਤੋਂ ਲੈ ਕੇ ਦੁਨੀਆ ਭਰ ਵਿੱਚ ਜਿਥੇ ਵੀ ਇਹ ਫੈਲਿਆ ਹੈ, ਇਸ ਦੇ ਗੰਭੀਰ ਨਹੀਂ, ਸਗੋਂ ਹਲਕੇ ਦੇਖੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਆਈਆਈਟੀ ਪ੍ਰੋਫੈਸਰ ਦੀ ਖੋਜ ਮੁਤਾਬਕ ਭਾਰਤ ਵਿੱਚ ਇਸ ਦੀ ਗੰਭੀਰਤਾ ਘੱਟ ਹੋਣ ਦੀ ਸੰਭਾਵਨਾ ਹੈ ਕਿਉਂਕਿ 80 ਫੀਸਦੀ ਲੋਕਾਂ ਵਿੱਚ ਕੁਦਰਤੀ ਪ੍ਰਤੀਰੋਧਕ ਸ਼ਕਤੀ ਵਿਕਸਿਤ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਜੇ ਇਸਦੀ ਲਹਿਰ ਆਉਂਦੀ ਵੀ ਹੈ ਤਾਂ ਇਸਦਾ ਅਸਰ ਦੂਜੀ ਲਹਿਰ ਦੇ ਡੈਲਟਾ ਵੇਰੀਐਂਟ ਵਰਗਾ ਨਹੀਂ ਹੋਵੇਗਾ। ਪ੍ਰੋ. ਅਗਰਵਾਲ ਨੇ ਆਪਣੀ ਰਿਸਰਚ ਪਹਿਲੀ ਅਤੇ ਦੂਜੀ ਲਹਿਰ ਵਿੱਚ ਵੀ ਜਾਰੀ ਕੀਤੀ ਸੀ, ਉਦੋਂ ਵੀ ਉਨ੍ਹਾਂ ਦੀ ਕੈਲਕੁਲੇਸ਼ਨ ਕਾਫੀ ਹੱਦ ਤੱਕ ਸਹੀ ਸਾਬਿਤ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਨਵੇਂ DGP ਦੀ ਨਿਯੁਕਤੀ ਨੂੰ ਲੈ ਕੇ ਵੱਡਾ ਝਟਕਾ, ਸਿੱਧੂ-CM ਚੰਨੀ ਵਿਚਾਲੇ ਫਿਰ ਖੜਕੂ
ਦੱਸ ਦੇਈਏ ਕਿ ਦੱਖਣੀ ਅਫਰੀਕਾ ਤੋਂ ਸ਼ੁਰੂ ਹੋਇਆ ਇਹ ਰੂਪ ਦੁਨੀਆ ਦੇ ਲਗਭਗ 30 ਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਇਸ ਵੇਰੀਐਂਟ ਦੇ 5 ਮਾਮਲੇ ਭਾਰਤ ਦੇ ਕਰਨਾਟਕ, ਗੁਜਰਾਤ, ਮਹਾਰਾਸ਼ਟਰ ਵਿੱਚ ਵੀ ਪਾਏ ਗਏ ਹਨ। ਫਿਲਹਾਲ ਇਨ੍ਹਾਂ ਮਰੀਜ਼ਾਂ ਵਿਚ ਹਲਕੇ ਲੱਛਣ ਦੇਖੇ ਗਏ ਹਨ, ਜਿਨ੍ਹਾਂ ਦਾ ਲੋੜੀਂਦਾ ਇਲਾਜ ਕੀਤਾ ਜਾ ਰਿਹਾ ਹੈ।