ਚੰਡੀਗੜ੍ਹ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਵੱਡਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਮਾਨ ਨੇ ਕਿਹਾ ਕਿ ਮੈਨੂੰ ਚਾਰ ਦਿਨ ਪਹਿਲਾਂ ਇੱਕ ਵੱਡੇ ਭਾਜਪਾ ਆਗੂ ਦਾ ਫੋਨ ਆਇਆ, ਜਿਸ ਨੇ ਮੈਥੋਂ ਪੁੱਛਿਆ ਕਿ ਦੱਸੋ, ਤੁਸੀਂ ਬੀਜੇਪੀ ‘ਚ ਆਉਣ ਦਾ ਕੀ ਲਓਗੇ।’ ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਰਕਮ ਦੀ ਪੇਸ਼ਕਸ਼ ਕੀਤੀ ਗਈ ਤੇ ਫਿਰ ਅਹੁਦੇ ਦੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਆਗੂ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਹੋ ਇਸ ਲਈ ਜੇ ਤੁਸੀਂ ਭਾਜਪਾ ਵਿੱਚ ਆ ਜਾਂਦੇ ਹੋ ਤਾਂ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਜਾਵੇਗਾ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਮਹਿਕਮਾ ਦਿੱਤਾ ਜਾਵੇਗਾ। ਹਾਲਾਂਕਿ ਮਾਨ ਨੇ ਉਸ ਭਾਜਪਾ ਆਗੂ ਦਾ ਨਾਂ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਸਮਾਂ ਆਉਣ ‘ਤੇ ਉਹ ਨਾਂ ਵੀ ਜਨਤਕ ਕਰਨਗੇ।
ਇਹ ਵੀ ਪੜ੍ਹੋ : ‘ਸਾਥੀਓ! ਲੜਦੇ ਰਹੋ ਹੱਕ ਦੀ ਲੜਾਈ, ਮੈਂ ਤੁਹਾਡੇ ਨਾਲ ਹਾਂ’- UP ਲਾਠੀਚਾਰਜ ‘ਤੇ ਬੋਲੀ ਪ੍ਰਿਯੰਕਾ
ਉਨ੍ਹਾਂ ਦੋਸ਼ ਲਾਏ ਭਾਜਪਾ ਹਮੇਸ਼ਾ ਖਰੀਦੋ-ਫਰੋਖਤ ਦੀ ਰਾਜਨੀਤੀ ਕਰਦੀ ਹੈ। ਇਹ ਪਹਿਲਾਂ ਵੀ ਮੱਧ ਪ੍ਰਦੇਸ਼, ਕਰਨਾਟਕ, ਮੇਘਾਲਿਆ ਤੇ ਹੋਰ ਸੂਬਿਆਂ ਵਿੱਚ ਅਜਿਹਾ ਕਰ ਚੁੱਕੀ ਹੈ ਤੇ ਹੁਣ ਉਹ ਪੰਜਾਬ ਵਿੱਚ ਵੀ ਇਹੀ ਸਭ ਕਰਨਾ ਚਾਹੁੰਦੇ ਹੈ। ਪਰ ਪੰਜਾਬ ਵਿੱਚ ਉਨ੍ਹਾਂ ਦੀ ਇਹ ਰਾਜਨੀਤੀ ਨਹੀਂ ਚੱਲਣੀ। ਮੇਰੀ ਤਾਂ ਗੱਲ ਛੱਡੋ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੀ ਵਿਕਾਊ ਨਹੀਂ ਹਨ।