ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਭਾਜਪਾ ‘ਤੇ ਲਾਲਚ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਾਏ ਗਏ ਵੱਡੇ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੇ ਬੀਜੀਪੇ ਆਗੂ ਭੜਕ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਇਹ ਸਭ CM ਫੇਸ ਬਣਨ ਲਈ ਡਰਾਮਾ ਕਰ ਰਹੇ ਹਨ। ਉਨ੍ਹਾਂ ਚੈਲੰਜ ਕੀਤਾ ਕਿ ਭਗਵੰਤ ਮਾਨ ਉਸ ਭਾਜਪਾ ਆਗੂ ਦਾ ਨਾਂ ਦੱਸਣ।
ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਮਾਨ ਸਾਨੂੰ ਦੱਸਣ ਕਿਹੜੇ ਭਾਜਪਾ ਆਗੂ ਨੇ ਫੋਨ ਕੀਤਾ। ਸਾਨੂੰ ਪਤਾ ਹੈ ਕਿ ਉਹ ਨਾਂ ਨਹੀਂ ਦੱਸਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਫਿਤਰਤ ਹੈ ਝੂਠੇ ਦੋਸ਼ ਲਾਉਣਾ। ਕੇਜਰੀਵਾਲ ਵੀ ਇੰਝ ਹੀ ਕਰਦੇ ਹਨ। ਜਦੋਂ ਮਾਨ ਹਾਣੀ ਦਾ ਮੁਕੱਦਮਾ ਹੁੰਦਾ ਹੈ ਫਿਰ ਮਾਫੀ ਮੰਗ ਲੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਾਰਟੀ ਵਿੱਚ ਆਪਣੀ ਅਹਿਮੀਅਤ ਬਣਾਉਣ ਦੀ ਯੋਜਨਾ। ਕਿਉਂਕਿ ਉਨ੍ਹਾਂ ਨੂੰ ਨਾ ਤਾਂ ਮੁੱਖ ਮੰਤਰੀ ਚਿਹਰਾ ਐਲਾਨਿਆ ਜਾ ਰਿਹਾ ਹੈ ਤੇ ਨਾ ਹੀ ਕੋਈ ਅਹਿਮੀਅਤ ਦਿੱਤੀ ਜਾ ਰਹੀ ਹੈ। ਇਸ ਅਜਿਹੇ ਬੇਤੁਕੇ ਬਿਆਨ ਦੇ ਕੇ ਉਹ ਲਾਈਮਲਾਈਟ ਵਿੱਚ ਆਉਣਾ ਚਾਹੁੰਦੇ ਨੇ। ਸੱਚਾਈ ਇਹ ਹੈ ਕਿ ਭਗਵੰਤ ਮਾਨ ਪਾਰਟੀ ਛੱਡਣ ਦੀ ਤਿਆਰੀ ਵਿੱਚ ਨੇ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਹੋਵੇਗਾ ਵੱਡਾ ਧਮਾਕਾ! 25 MLA ‘ਆਪ’ ਚ ਆਉਣ ਨੂੰ ਤਿਆਰ’- ਰਾਘਵ ਚੱਢਾ
ਦੂਜੇ ਪਾਸੇ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਇਹ ਸਾਰੇ ਨੌਟੰਕੀਆਂ ਕਰ ਰਹੇ ਹਨ। CM ਫੇਸ ਲਈ ਡਰਾਮਾ ਕਰ ਰਹੇ ਹਨ। ਆਪ ਤਾਂ ਪਹਿਲਾਂ ਹੀ ਪੰਜਾਬ ਵਿੱਚ ਖੇਰੂੰ-ਖੇਰੂੰ ਹੋਈ ਪਈ ਹੈ। ਆਪ ਵਿੱਚ ਹੋ ਰਹੀ ਬੇਕਦਰੀ ਕਰਕੇ ਮਾਨ ਨੇ ਕੇਜਰੀਵਾਲ ਨੂੰ ਦੱਸਣ ਵਾਸਤੇ ਇਹ ਸਭ ਕੀਤਾ ਹੈ ਕਿ ਜਾਂ ਤਾਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿਓ ਨਹੀਂ ਤਾਂ ਮੇਰੇ ਲਈ ਹੋਰ ਘਰ ਖੁੱਲ੍ਹੇ ਹਨ। ਇਹ ਸਿਰਫ ਉਨ੍ਹਾਂ ਦਾ ਇੱਖ ਸ਼ਗੂਫ਼ਾ ਏ।