ਪਿਛਲੇ ਮਹੀਨੇ ਭਾਰਤੀ ਏਅਰਟੈੱਲ, ਵੀਆਈ (ਵੋਡਾਫੋਨ ਆਈਡੀਆ) ਅਤੇ ਰਿਲਾਇੰਸ ਜੀਓ ਨੇ ਆਪਣੇ ਸਾਰੇ ਪ੍ਰੀਪੇਡ ਪਲਾਨ ਮਹਿੰਗੇ ਕਰ ਦਿੱਤੇ ਸਨ। ਅਜਿਹੇ ‘ਚ ਹੁਣ ਖਬਰ ਆ ਰਹੀ ਹੈ ਕਿ ਏਅਰਟੈੱਲ ਅਤੇ ਵੀਆਈ ਆਪਣੇ ਪੋਸਟਪੇਡ ਪਲਾਨ ਨੂੰ ਵੀ ਮਹਿੰਗਾ ਕਰਨ ਜਾ ਰਹੇ ਹਨ। ਏਅਰਟੈੱਲ ਨੇ ਜੁਲਾਈ ਵਿੱਚ ਕਾਰਪੋਰੇਟ ਗਾਹਕਾਂ ਲਈ ਪੋਸਟਪੇਡ ਹਿੱਸੇ ਵਿੱਚ ਟੈਰਿਫ ਵਧਾਏ ਸਨ। ਬਾਜ਼ਾਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਮਹੀਨਿਆਂ ‘ਚ ਪੋਸਟਪੇਡ ਗਾਹਕਾਂ ‘ਤੇ ਬੋਝ ਵੀ ਵਧ ਸਕਦਾ ਹੈ। ਹਾਲਾਂਕਿ, ਜਦੋਂ ਵੀ ਪੋਸਟ ਪੇਡ ਪਲੈਨ ਮਹਿੰਗੇ ਕੀਤੇ ਗਏ ਹਨ, ਇਸ ਦਾ ਗਾਹਕਾਂ ‘ਤੇ ਜ਼ਿਆਦਾ ਅਸਰ ਨਹੀਂ ਪਿਆ ਹੈ। ਇਸ ਲਈ ਉਹ ਆਪਣੀ ਯੋਜਨਾ ਜਾਰੀ ਰੱਖਦੇ ਹਨ।
ਜੇਫਰੀਜ਼ ਦੇ ਅਨੁਸਾਰ, ਪੋਸਟਪੇਡ ਮਾਰਕੀਟ ਆਮਦਨ ਦੇ ਲਿਹਾਜ਼ ਨਾਲ 22,000 ਕਰੋੜ ਰੁਪਏ ਦਾ ਹੈ। ਪੂਰੇ ਟੈਲੀਕਾਮ ਸੈਕਟਰ ਦੇ ਸਰਗਰਮ ਗਾਹਕਾਂ ਵਿੱਚੋਂ ਪੋਸਟਪੇਡ ਗਾਹਕਾਂ ਦੀ ਹਿੱਸੇਦਾਰੀ ਲਗਭਗ 5 ਫ਼ੀਸਦ ਹੈ। ਟੈਲੀਕਾਮ ਕੰਪਨੀਆਂ ਨੂੰ ਆਪਣੀ ਆਮਦਨ ਦਾ 15 ਫ਼ੀਸਦ ਪੋਸਟਪੇਡ ਹਿੱਸੇ ਤੋਂ ਮਿਲਦਾ ਹੈ। ਇਹਨਾਂ ਵਿੱਚੋਂ ਲਗਭਗ 50-60 ਫ਼ੀਸਦ ਐਂਟਰਪ੍ਰਾਈਜ਼ ਗਾਹਕ ਹਨ। 34 ਫ਼ੀਸਦ ਪੋਸਟਪੇਡ ਗਾਹਕ ਤਿੰਨ ਮਹਾਨਗਰਾਂ ਵਿੱਚ ਸਥਿਤ ਹਨ। ਹੋਰ 36 ਫ਼ੀਸਦ ਸ਼ਹਿਰੀ ਕੇਂਦਰਿਤ ਏ-ਸਰਕਲ ਵਿੱਚ ਹਨ। ਵੋਡਾਫੋਨ ਆਈਡੀਆ 43 ਫ਼ੀਸਦ ਮਾਰਕੀਟ ਸ਼ੇਅਰ ਦੇ ਨਾਲ ਪਹਿਲੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਭਾਰਤੀ ਏਅਰਟੈੱਲ ਦੀ ਮਾਰਕੀਟ ਸ਼ੇਅਰ 28 ਫ਼ੀਸਦ ਹੈ।
ਇਸ ਸਮੇਂ ਦੇਸ਼ ‘ਚ ਕੁੱਲ 106 ਕਰੋੜ 4ਜੀ ਯੂਜ਼ਰਸ ਹਨ। ਜਿਸ ਵਿੱਚ ਰਿਲਾਇੰਸ ਜਿਓ ਦੇ ਸਭ ਤੋਂ ਵੱਧ 44 ਕਰੋੜ ਗਾਹਕ ਹਨ। ਜਦੋਂ ਕਿ ਏਅਰਟੈੱਲ ਦੇ 35 ਕਰੋੜ ਅਤੇ Vi ਦੇ 27 ਕਰੋੜ ਯੂਜ਼ਰਸ ਹਨ। ਅਜਿਹੇ ‘ਚ ਦੋਵਾਂ ਕੰਪਨੀਆਂ (Vi+Airtel) ਦੀਆਂ ਨਵੀਆਂ ਕੀਮਤਾਂ ਦਾ ਅਸਰ 62 ਕਰੋੜ ਯਾਨੀ ਲਗਭਗ 58.5 ਫੀਸਦੀ ਯੂਜ਼ਰਸ ‘ਤੇ ਪਵੇਗਾ। ਯਾਨੀ 106 ਕਰੋੜ ‘ਚੋਂ ਕਰੀਬ 5.3 ਕਰੋੜ ਪੋਸਟਪੇਡ ਯੂਜ਼ਰਸ ਹਨ।
ਵੀਡੀਓ ਲਈ ਕਲਿੱਕ ਕਰੋ -: