ਜੇਕਰ ਤੁਸੀਂ ਵੀ LPG ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐੱਲ. ਪੀ. ਜੀ. ਸਬਸਿਡੀ ਮਤਲਬ ਰਸੋਈ ਗੈਸ ਦੀ ਸਬਸਿਡੀ ਹੁਣ ਗਾਹਕਾਂ ਦੇ ਖਾਤੇ ਵਿਚ ਆਉਣ ਲੱਗੀ ਹੈ। ਹਾਲਾਂਕਿ ਪਹਿਲਾਂ ਵੀ ਐੱਲ. ਪੀ. ਜੀ. ਸਬਸਿਡੀ ਆ ਰਹੀ ਸੀ ਪਰ ਕਈ ਗਾਹਕਾਂ ਦੇ ਖਾਤੇ ਵਿਚ ਸਬਸਿਡੀ ਨਾ ਮਿਲਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਹੁਣ ਫਿਰ ਤੋਂ ਸਬਸਿਡੀ ਸ਼ੁਰੂ ਹੋਣ ਦੇ ਬਾਅਦ ਇਹ ਸ਼ਿਕਾਇਤਾਂ ਆਉਣੀਆਂ ਬੰਦ ਹੋ ਗਈਆਂ ਹਨ।
LPG ਗੈਸ ਉਪਲਭੋਗਤਾਵਾਂ ਨੂੰ 79.26 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਵਜੋਂ ਦਿੱਤਾ ਜਾ ਰਿਹਾ ਹੈ ਪਰ ਗਾਹਕਾਂ ਨੂੰ ਵੱਖ-ਵੱਖ ਸਬਸਿਡੀ ਮਿਲ ਰਹੀ ਹੈ। ਅਜਿਹੇ ਵਿਚ ਲੋਕ ਦੁਚਿੱਤੀ ਵਿਚ ਹਨ ਕਿ ਆਖਿਰ ਉਨ੍ਹਾਂ ਨੂੰ ਕਿੰਨੀ ਵਾਰ ਦੀ ਸਬਸਿਡੀ ਮਿਲ ਰਹੀ ਹੈ। ਦਰਅਸਲ ਕਈ ਲੋਕਾਂ ਨੂੰ 79.26 ਰੁਪਏ ਦੀ ਸਬਸਿਡੀ ਮਿਲ ਰਹੀ ਹੈ ਤੇ ਕਈ ਲੋਕਾਂ ਨੂੰ 158.52 ਰੁਪਏ ਜਾਂ 237.78 ਰੁਪਏ ਦੀ ਸਬਿਸਡੀ ਮਿਲ ਰਹੀ ਹੈ। ਫਿਲਹਾਲ ਤੁਹਾਡੇ ਖਾਤੇ ਵਿਚ ਸਬਸਿਡੀ ਆਈ ਹੈ ਜਾਂ ਨਹੀਂ ਇਸ ਨੂੰ ਤੁਸੀਂ ਆਸਾਨ ਤਰੀਕੇ ਨਾਲ ਚੈੱਕ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇੰਝ ਚੈੱਕ ਕਰੋ ਖਾਤੇ ਵਿਚ ਸਬਸਿਡੀ
1.ਇਸ ਲਈ ਸਭ ਤੋਂ ਪਹਿਲਾਂ www.mylpg.in ਓਪਨ ਕਰੋ।
- ਹੁਣ ਤੁਹਾਨੂੰ ਸਕ੍ਰੀਨ ਦੇ ਸੱਜੇ ਪਾਸੇ ਗੈਸ ਕੰਪਨੀਆਂ ਦੇ ਗੈਸ ਸਿਲੰਡਰ ਦੀ ਫੋਟੋ ਨਜ਼ਰ ਆਏਗੀ।
- ਇਥੇ ਤੁਸੀਂ ਆਪਣੇ ਸਰਵਿਸ ਪ੍ਰੋਵਾਈਡਰ ਦੇ ਗੈਸ ਸਿਲੰਡਰ ਦੀ ਫੋਟੋ ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਸਕ੍ਰੀਨ ‘ਤੇ ਇਕ ਨਵਾਂ ਵਿੰਡੋ ਓਪਨ ਹੋ ਜਾਵੇਗਾ ਜੋ ਤੁਹਾਨੂੰ ਗੈਸ ਸਰਵਿਸ ਪ੍ਰੋਵਾਈਡਰ ਦਾ ਹੋਵੇਗਾ।
- ਹੁਣ ਸਭ ਤੋਂ ਉਪਰ ਸੱਜੇ ਪਾਸੇ ਸਾਈਨ-ਇਨ ਅਤੇ ਨਿਊ ਯੂਜ਼ਰ ਦੇ ਆਪਸ਼ਨ ਟੈਪ ਕਰੋ।
- ਜੇਕਰ ਤੁਸੀਂ ਪਹਿਲਾਂ ਤੋਂ ਇਥੇ ਆਪਣੀ ਆਈਡੀ ਬਣਾਈ ਹੋਈ ਹੈ ਤਾਂ ਸਾਈਨ-ਇਨ ਕਰੋ। ਜੇਕਰ ਤੁਹਾਡੀ ਆਈ-ਡੀ ਨਹੀਂ ਹੈ ਤਾਂ ਤੁਸੀਂ ਨਿਊ ਯੂਜ਼ਰ ‘ਤੇ ਟੈਪ ਕਰਕੇ ਵੈੱਬਸਾਈਟ ‘ਤੇ ਲਾਗਇਨ ਕਰੋ।
- ਹੁਣ ਤੁਹਾਡੇ ਸਾਹਮਣੇ ਵਿੰਡੋ ਓਪਨ ਹੋਵੇਗਾ ਉਸ ਵਿਚ ਸੱਜੇ ਪਾਸੇ ਵਿਊ ਸਿਲੰਡਰ ਬੁਕਿੰਗ ਹਿਸਟਰੀ ‘ਤੇ ਟੈਪ ਕਰ ਦਿਓ।
- ਇਥੇ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਤੁਹਾਨੂੰ ਕਿਸ ਸਿਲੰਡਰ ‘ਤੇ ਕਿੰਨੀ ਸਬਸਿਡੀ ਦਿੱਤੀ ਗਈ ਹੈ ਤੇ ਕਦੋਂ ਦਿੱਤੀ ਗਈ ਹੈ।
9.ਇਸ ਦੇ ਨਾਲ ਹੀ, ਜੇਕਰ ਤੁਸੀਂ ਗੈਸ ਬੁੱਕ ਕੀਤੀ ਹੈ ਤੇ ਤੁਹਾਨੂੰ ਸਬਸਿਡੀ ਦਾ ਪੈਸਾ ਨਹੀਂ ਮਿਲਿਆ ਹੈ ਤਾਂ ਤੁਸੀਂ ਫੀਡਬੈਕ ਵਾਲੇ ਬਟਨ ‘ਤੇ ਕਲਿਕ ਕਰੋ। - ਹੁਣ ਤੁਸੀਂ ਸਬਸਿਡੀ ਦਾ ਪੈਸਾ ਨਾ ਮਿਲਣ ਦੀ ਸ਼ਿਕਾਇਤ ਵੀ ਦਰਜ ਕਰ ਸਕਦੇ ਹੋ।
- ਇਸ ਤੋਂ ਇਲਾਵਾ ਤੁਸੀਂ ਇਸ ਟੋਲ ਫ੍ਰੀ ਨੰਬਰ 18002333555 ‘ਤੇ ਫ੍ਰੀ ‘ਚ ਕਾਲ ਕਰਕੇ ਇਸ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।