ਸੋਨਾ-ਚਾਂਦੀ ਕੀਮਤਾਂ ਵਿੱਚ ਬੁੱਧਵਾਰ ਨੂੰ ਬੜ੍ਹਤ ਦੇਖਣ ਨੂੰ ਮਿਲੀ। ਭਾਰਤੀ ਸਰਾਫਾ ਤੇ ਜਿਊਲਰ ਸੰਗਠਨ ਮੁਤਾਬਕ, ਸਰਾਫਾ ਬਜ਼ਾਰ ਵਿੱਚ ਸੋਨੇ ਦੀ ਕੀਮਤ 266 ਰੁਪਏ ਵੱਧ ਕੇ 48,129 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਉੱਥੇ ਹੀ, MCX ‘ਤੇ ਸੋਨੇ ਦੀ ਕੀਮਤ 48,192 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਚੱਲ ਰਹੀ ਸੀ।
ਚਾਂਦੀ ਦੀ ਗੱਲ ਕਰੀਏ ਤਾਂ ਅੱਜ ਸਰਾਫਾ ਬਾਜ਼ਾਰ ਵਿੱਚ ਇਹ 396 ਰੁਪਏ ਮਹਿੰਗੀ ਹੋ ਕੇ 61,523 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਹਾਲਾਂਕਿ, ਵਾਇਦਾ ਬਾਜ਼ਾਰ ਵਿੱਚ ਚਾਂਦੀ ਕਮਜ਼ੋਰ ਹੋਈ। MCX ‘ਤੇ ਦੁਪਹਿਰ 2 ਵਜੇ ਚਾਂਦੀ 122 ਰੁਪਏ ਦੀ ਗਿਰਾਵਟ ਨਾਲ 61,706 ਰੁਪਏ ‘ਤੇ ਕਾਰੋਬਾਰ ਕਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਕੌਮਾਂਤਰੀ ਬਾਜ਼ਾਰ ਵਿੱਚ ਸੋਨਾ 1,791 ਡਾਲਰ ਪ੍ਰਤੀ ਔਂਸ ‘ਤੇ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਹ 1,774 ਡਾਲਰ ਪ੍ਰਤੀ ਔਂਸ ਦੇ ਨੇੜੇ ਸੀ। ਹਾਲਾਂਕਿ, ਚਾਂਦੀ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 22 ਡਾਲਰ ਪ੍ਰਤੀ ਔਂਸ ਸੀ। ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਦੇਸ਼ ਅਤੇ ਦੁਨੀਆ ਵਿੱਚ ਮਹਿੰਗਾਈ ਵੱਧ ਰਹੀ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਦੇ ਆਉਣ ਤੋਂ ਬਾਅਦ ਮਾਮਲੇ ਮੁੜ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸ ਨਾਲ ਸੋਨੇ ਨੂੰ ਸਮਰਥਨ ਮਿਲੇਗਾ ਅਤੇ ਅਗਲੇ ਇਕ ਸਾਲ ਵਿੱਚ ਇਹ 55 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।