ਵਿਰਾਟ ਕੋਹਲੀ ਨੂੰ ਬੀਸੀਸੀਆਈ ਵੱਲੋਂ ਜ਼ੋਰਦਾਰ ਝਟਕਾ ਲੱਗਾ ਹੈ। ਉਨ੍ਹਾਂ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਟੀ-20 ਵਰਲਡ ਕੱਪ ਤੋਂ ਪਹਿਲਾਂ ਉਨ੍ਹਾਂ ਨੇ ਟੀ-20 ਦੀ ਕਪਤਾਨੀ ਛੱਡਣ ਦੀ ਗੱਲ ਕਹੀ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਰੋਹਿਤ ਸ਼ਰਮਾ ਨੂੰ ਟੀ-20 ਤੋਂ ਬਾਅਦ ਵਨਡੇ ਟੀਮ ਦੀ ਕਮਾਨ ਵੀ ਦਿੱਤੀ ਜਾ ਸਕਦੀ ਹੈ। ਬੁੱਧਵਾਰ ਨੂੰ ਬੀਸੀਸੀਆਈ ਵੱਲੋਂ ਰੋਹਿਤ ਨੂੰ ਨਵਾਂ ਵਨਡੇ ਕਪਤਾਨ ਬਣਾ ਦਿੱਤਾ ਗਿਆ। ਕੋਹਲੀ ਹੁਣ ਸਿਰਫ ਟੈਸਟ ਦੇ ਕਪਤਾਨ ਹੋਣਗੇ।
ਵਿਰਾਟ ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਦਾ ਪ੍ਰਦਰਸ਼ਨ ਤਿੰਨੋਂ ਫਾਰਮੇਟ ਵਿਚ ਤਸੱਲੀਬਖਸ਼ ਰਿਹਾ ਸੀ ਪਰ ਇਸ ਦੌਰਾਨ ਟੀਮ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ ਸੀ। 2017 ਚੈਂਪੀਅਨ ਟਰਾਫੀ ਦੇ ਫਾਈਨਲ ਵਿਚ 2019 ਵਨਡੇ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਤੇ 2021 ਵਿਚ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਟੀਮ ਨੂੰ ਹਾਰ ਮਿਲੀ। ਪਿਛਲੇ ਦਿਨੀਂ ਟੀ-20 ਵਰਲਡ ਕੱਪ ਦੇ ਸੁਪਰ-12 ਤੋਂ ਹੀ ਟੀਮ ਬਾਹਰ ਹੋ ਗਈ ਸੀ। ਪਿਛਲੇ ਦਿਨੀਂ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਖਤਮ ਹੋਇਆ ਹੈ। ਉਨ੍ਹਾਂ ਦੀ ਜਗ੍ਹਾ ਰਾਹੁਲ ਦ੍ਰਵਿੜ ਟੀਮ ਦੇ ਨਵੇਂ ਕੋਚ ਬਣੇ ਹਨ।
ਵਿਰਾਟ ਕੋਹਲੀ ਦੇ ਵਨਡੇ ਰਿਕਾਰਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 95 ਮੈਚ ਵਿਚ ਟੀਮ ਦੀ ਕਪਤਾਨੀ ਕੀਤੀ ਹੈ। 65 ‘ਚ ਉਨ੍ਹਾਂ ਨੂੰ ਜਿੱਤ ਮਿਲੀ ਹੈ ਜਦੋਂ ਕਿ 27 ਵਿਚ ਹਾਰ। ਮਤਲਬ ਉਨ੍ਹਾਂ ਨੇ 68 ਫੀਸਦੀ ਮੁਕਾਬਲੇ ਜਿੱਤੇ ਹਨ। ਉਥੇ ਰੋਹਿਤ ਸ਼ਰਮਾ ਪਹਿਲਾਂ ਵੀ ਵਨਡੇ ਦੀ ਕਪਤਾਨੀ ਸਮੇਂ-ਸਮੇਂ ‘ਤੇ ਕਰਦੇ ਰਹੇ ਹਨ। ਉਨ੍ਹਾਂ ਨੇ 10 ‘ਚੋਂ 8 ਮੁਕਾਬਲੇ ਜਿੱਤੇ ਹਨ ਤੇ 2 ਹਾਰੇ ਹਨ। ਮਤਲਬ 80 ਫੀਸਦੀ ਮੈਚ ਜਿੱਤੇ। ਟੀ-20 ਦੇ ਰਿਕਾਰਡ ਨੂੰ ਦੇਖੀਏ ਤਾਂ ਕੋਹਲੀ ਨੇ 50 ‘ਚੋਂ 30 ਮੈਚ ਜਿੱਤੇ ਹਨ। ਮਤਲਬ 60 ਫੀਸਦੀ ਉਥੇ ਰੋਹਿਤ ਨੇ 22 ‘ਚੋਂ ਟੀ-20 ਇੰਟਰਨੈਸ਼ਨਲ ਦੇ ਮੁਕਾਬਲੇ ਜਿੱਤੇ ਹਨ ਮਤਲਬ 82 ਫੀਸਦੀ ਦੋਵੇਂ ਹੀ ਫਾਰਮੇਟ ਵਿਚ ਉਨ੍ਹਾਂ ਦਾ ਰਿਕਾਰਡ ਕੋਹਲੀ ਤੋਂ ਬੇਹਤਰ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਰੋਹਿਤ ਸ਼ਰਮਾ ਇੰਟਰਨੈਸ਼ਨਲ ਤੋਂ ਇਲਾਵਾ ਆਈਪੀਐੱਲ ਵਿਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਹਨ। ਉਨ੍ਹਾਂ ਨੇ ਬਤੌਰ ਕਪਤਾਨ ਮੁੰਬਈ ਇੰਡੀਅਨਸ ਨੂੰ 5 ਵਾਰ ਚੈਂਪੀਅਨ ਬਣਾਇਆ ਹੈ। ਦੂਜੇ ਪਾਸੇ ਵਿਰਾਟ ਕੋਹਲੀ ਹੁਣ ਤੱਕ ਬਤੌਰੀ ਖਿਡਾਰੀ ਤੇ ਬਤੌਰ ਕਪਤਾਨ ਆਈ. ਪੀ. ਐੱਲ. ਦਾ ਖਿਤਾਬ ਨਹੀਂ ਜਿੱਤ ਸਕੇ ਹਨ। ਉਨ੍ਹਾਂ ਨੇ ਆਈਪੀਐੱਲ ਟੀਮ ਰਾਇਲ ਚੈਲੇਂਜਰ ਬੰਗਲੌਰ ਦੀ ਕਪਤਾਨੀ ਵੀ ਛੱਡ ਚੁੱਕੇ ਹਨ। ਉਹ ਮੌਜੂਦਾ ਸੀਜਨ ਤੋਂ ਨਵੇਂ ਕਪਤਾਨ ਦੇ ਅੰਡਰ ਖੇਡਣਗੇ।
ਟੈਸਟ ਦੀ ਗੱਲ ਕੀਤੀ ਜਾਵੇ ਤਾਂ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਕਪਤਾਨ ਹਨ। ਉਨ੍ਹਾਂ ਨੇ 66 ‘ਚੋਂ 39 ਮੈਚ ਜਿੱਤੇ ਹਨ ਮਤਲਬ ਲਗਭਗ 59 ਫੀਸਦੀ। ਰੋਹਿਤ ਨੇ ਹੁਣ ਤੱਕ ਟੈਸਟ ਵਿਚ ਕਪਤਾਨੀ ਨਹੀਂ ਕੀਤੀ ਹੈ।