8 ਦਸੰਬਰ ਦੇਸ਼ ਲਈ ਇੱਕ ਵੱਡੀ ਦੁਰਘਟਨਾ ਦਾ ਦਿਨ ਸਾਬਤ ਹੋਇਆ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। PM ਮੋਦੀ ਨੇ ਸ਼ਾਮ ਲਗਭਗ 6.30 ਵਜੇ ਸੁਰੱਖਿਆ ਮਾਮਲਿਆਂ ਦੀ ਕੈਬੇਨਿਟ ਕਮੇਟੀ ਦੀ ਬੈਠਕ ਕੀਤੀ। ਇਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਸੂਤਰਾਂ ਮੁਤਾਬਕ ਮੀਟਿੰਗ ਵਿਚ ਬਿਪਿਨ ਰਾਵਤ ਦੀ ਜਗ੍ਹਾ ਨਵੇਂ CDS ਦੇ ਨਾਂ ‘ਤੇ ਚਰਚਾ ਹੋਈ।
ਸੀਨੀਆਰਤਾ ਦੇ ਹਿਸਾਬ ਨਾਲ ਜਨਰਲ ਐੱਮ. ਐੱਮ. ਨਰਵਣੇ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਦਿਖ ਰਹੀ ਹੈ। ਡਿਫੈਂਸ ਐਕਸਪਰਟ ਸੁਸ਼ਾਂਤ ਸਰੀਨ ਨੇ ਦੱਸਿਆ ਕਿ ਇਹ ਅਹੁਦਾ ਇੰਨਾ ਅਹਿਮ ਹੈ ਕਿ ਕਿਸੇ ਸੀਨੀਅਰ ਤੇ ਤਜਰਬੇਕਾਰ ਅਧਿਕਾਰੀ ਨੂੰ ਵੀ ਇਸ ਲਈ ਚੁਣਿਆ ਜਾ ਸਕਦਾ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ ਤਿੰਨੋਂ ਸੈਨਾਵਾਂ ਆਰਮੀ, ਨੇਵੀ ਤੇ ਏਅਰਫੋਰਸ ਦੇ ਚੀਫ ਹੀ ਇਸ ਦੇ ਮਜ਼ਬੂਤ ਦਾਅਵੇਦਾਰ ਹਨ।
ਐਡਮਿਰਲ ਕਰਮਵੀਰ ਸਿੰਘ ਸਭ ਤੋਂ ਜੂਨੀਅਰ ਜਲ ਸੈਨਾ ਅਧਿਕਾਰੀ ਹਨ। ਥਲ ਸੈਨਾ ਮੁਖੀ ਜਨਰਲ ਮੁਕੰਦ ਨਰਵਣੇ ਅਤੇ ਹਵਾਈ ਸੈਨਾ ਮੁਖੀ ਏਅਰਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਹਨ। ਇਨ੍ਹਾਂ ਦੋਵਾਂ ਵਿਚੋਂ ਜੇਕਰ ਤਜਰਬੇਕਾਰ ਤੇ ਸੀਨੀਆਰਤਾ ਦੇਖੀਏ ਤਾਂ ਐੱਮ. ਐੱਮ. ਨਰਵਣੇ ਦੀ ਦਾਅਵੇਦਾਰੀ ਸਭ ਤੋਂ ਠੋਸ ਦਿਖ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਨਰਵਣੇ 60 ਸਾਲ ਦੇ ਹੋ ਚੁੱਕੇ ਹਨ। ਉਨ੍ਹਾਂ ਨੂੰ ਜਨਰਲ ਬਿਪਿਨ ਰਾਵਤ ਤੋਂ ਬਾਅਦ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਸੀ। ਨਰਵਣੇ ਮਿਲਟਰੀ ਵਾਰਫੇਅਰ ਦੇ ਸਭ ਤੋਂ ਵੱਡੇ ਜਾਣਕਾਰ ਹਨ। ਡਿਫੈਂਸ ਐਕਸਪਰਟ ਦਾ ਇਹ ਵੀ ਕਹਿਣਾ ਹੈ ਕਿ ਇਹ ਕੇਂਦਰ ਸਰਕਾਰ ਤੈਅ ਕਰੇਗੀ ਕਿ ਕੌਣ ਬਿਪਿਨ ਰਾਵਤ ਤੋਂ ਬਾਅਦ ਖਾਲੀ ਅਹੁਦੇ ‘ਤੇ ਨਿਯੁਕਤ ਹੋਵੇਗਾ।