ਤਾਮਿਲਨਾਡੂ ਦੇ ਕੁਨੂਰ ਵਿੱਚ ਫੌਜ ਦੇ ਹੈਲੀਕਾਪਟਰ ਕ੍ਰੈਸ਼ ਤੋਂ ਬਾਅਦ ਕਈ ਸਵਾਲ ਉੱਠਣ ਲੱਗ ਪਏ ਹਨ। ਐੱਮਆਈ -17 ਹੈਲੀਕਾਪਟਰ ਕ੍ਰੈਸ਼ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ। ਹੈਲੀਕਾਪਟਰ ਦੇ ਟੁਕੜੇ ਲਗਾਤਾਰ ਬਲਦੀ ਅੱਗ ਵਿੱਚ ਸੜ੍ਹ ਰਹੇ ਸਨ। ਕੁੱਝ ਟੁਕੜੇ ਦੂਰ-ਦੂਰ ਤੱਕ ਖਿੱਲਰ ਗਏ। ਇਸ ਹਾਦਸੇ ਤੋਂ ਬਾਅਦ ਹੈਲੀਕਾਪਟਰ ਦਾ ਬਲੈਕ ਬਾਕਸ ਅਜੇ ਤੱਕ ਨਹੀਂ ਮਿਲਿਆ। ਇਸ ਤੋਂ ਸ਼ਾਇਦ ਹਾਦਸੇ ਦੇ ਕਾਰਨ ਸਾਹਮਣੇ ਆ ਸਕਦੇ ਹਨ। ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਤੇ ਉਨ੍ਹਾਂ ਦੀ ਪਤਨੀ ਸਮੇਤ 11 ਹੋਰ ਰੱਖਿਆ ਅਧਿਕਾਰੀਆਂ ਦੀ ਮੌਤ ਸਬੰਧੀ ਇਹ ਸਵਾਲ ਫਿਲਹਾਲ ਅਣਸੁਲਝੇ ਹਨ-

- ਬਲੈਕ ਬਾਕਸ ਤੋਂ ਹੀ ਦੁਰਘਟਨਾ ਦੀ ਸੱਚਾਈ ਦਾ ਪਤਾ ਲੱਗ ਸਕਦਾ ਹੈ ਕਿਉਂਕਿ ਹੁਣ ਤੱਕ ਇਹ ਸਾਹਮਣੇ ਨਹੀਂ ਆ ਸਕਿਆ ਕਿ ਹੈਲੀਕਾਪਟਰ ਕਿਸੇ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋਇਆ ਜਾਂ ਮੌਸਮ ਕਾਰਨ?
- ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਦੇਸ਼ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਵਰਗੇ ਅਹਿਮ ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਕਿਵੇਂ ਹੋਇਆ? ਜਿਸ ‘ਚ ਨਾ ਸਿਰਫ ਬਿਪਿਨ ਰਾਵਤ ਸਗੋਂ ਉਨ੍ਹਾਂ ਦੀ ਪਤਨੀ ਤੇ ਹੋਰ ਫੌਜੀ ਅਧਿਕਾਰੀਆਂ ਸਣੇ 13 ਲੋਕਾਂ ਦੀ ਜਾਨ ਚਲੀ ਗਈ ਹੈ।
- ਉਸ ਵਿਅਕਤੀ ਦੇ ਬਿਆਨ ‘ਤੇ ਵੀ ਸਵਾਲ ਉੱਠ ਰਹੇ ਹਨ ਜਿਸ ਦਾ ਦਾਅਵਾ ਹੈ ਕਿ ਉਸ ਦੀਆਂ ਅੱਖਾਂ ਸਾਹਮਣੇ ਹੈਲੀਕਾਪਟਰ ਕ੍ਰੈਸ਼ ਹੋਇਆ। ਚਸ਼ਮਦੀਦਾਂ ਦੇ ਬਿਆਨਾਂ ਤੋਂ ਹੈਲੀਕਾਪਟਰ ਹਾਦਸੇ ‘ਤੇ ਸਵਾਲ ਹੋਰ ਵੀ ਗੁੰਝਲਦਾਰ ਹੁੰਦੇ ਜਾ ਰਹੇ ਹਨ।
- ਹਾਦਸੇ ਵਾਲੀ ਥਾਂ ਦੇ ਨੇੜੇ ਮੌਜੂਦ ਇੱਕ ਚਸ਼ਮਦੀਦ ਨੇ ਦਾਅਵਾ ਕੀਤਾ ਹੈ ਕਿ ਹੈਲੀਕਾਪਟਰ ਵਿੱਚ ਅੱਗ ਹਵਾ ਵਿੱਚ ਹੀ ਲੱਗ ਗਈ ਸੀ। ਇਸ ਤੋਂ ਬਾਅਦ ਉਹ ਜ਼ਮੀਨ ‘ਤੇ ਡਿੱਗਿਆ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਹਵਾ ‘ਚ ਅੱਗ ਕਿਵੇਂ ਲੱਗੀ?
- ਕੀ ਹੈਲੀਕਾਪਟਰ ਨਾਲ ਕੁਝ ਟਕਰਾਇਆ ਜਾਂ ਹਵਾ ਵਿੱਚ ਹੀ ਕੋਈ ਤਕਨੀਕੀ ਖਰਾਬੀ ਆਈ, ਜਿਸ ਕਾਰਨ ਅੱਗ ਲੱਗ ਗਈ। ਸਵਾਲ ਬਹੁਤ ਹਨ ਪਰ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ। ਇਸ ਲਈ ਬਲੈਕ ਬਾਕਸ ਦੀ ਭਾਲ ਦੇ ਨਾਲ-ਨਾਲ ਹੁਣ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਕੁਨੂਰ ਵਿੱਚ ਹੋਏ ਹੈਲੀਕਾਪਟਰ ਹਾਦਸੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸੰਸਦ ‘ਚ ਬਿਆਨ ਦੇਣ ਜਾ ਰਹੇ ਹਨ। ਜਿਸ ਵਿੱਚ ਹੋਰ ਵੀ ਕਈ ਅਹਿਮ ਗੱਲਾਂ ਖੁੱਲ ਕੇ ਸਾਹਮਣੇ ਆ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”























