ਕਿਸਾਨ ਅੰਦੋਲਨ ਵਿੱਚ ਸ਼ਨੀਵਾਰ ਦਾ ਦਿਨ ਇਤਿਹਾਸਕ ਹੈ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ 1 ਸਾਲ 4 ਮਹੀਨੇ ਬਾਅਦ ਘਰ ਵਾਪਸੀ ਕਰਨਗੀਆਂ। ਨਿਹੰਗ ਜੱਥੇਬੰਦੀਆਂ ਨੇ ਇਸ ਨੂੰ ਕਿਸਾਨ, ਮਜ਼ਦੂਰ ਫ਼ਤਹਿ ਮਾਰਚ ਦਾ ਨਾਮ ਦਿੱਤਾ ਹੈ। ਸਿੰਘੁ ਬਾਰਡਰ ਤੋਂ ਅੱਜ ਯਾਨੀ ਸ਼ਨੀਵਾਰ ਸਵੇਰੇ 9:30 ਵਜੇ ਕਿਸਾਨ ਫ਼ਤਹਿ ਮਾਰਚ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਰਦਾਸ ਹੋਣ ਉਪਰੰਤ ਨਗਰ ਕੀਰਤਨ ਦੇ ਨਾਲ ਪੰਜਾਬ ਕੂਚ ਕਰਨਗੇ। ਜੀਟੀ ਰੋਡ ਦੇ ਰਸਤੇ ਤੋਂ 426 ਕਿਮੀ ਦੀ ਦੂਰੀ ਵਿੱਚ 4 ਪੜਾਅ ਵਿੱਚ ਫ਼ਤਹਿ ਮਾਰਚ ਕੱਢਿਆ ਜਾਵੇਗਾ।
ਕਿਸਾਨ 15 ਦਸੰਬਰ ਨੂੰ ਅੰਮ੍ਰਿਤਸਰ ਪਹੁੰਚਣਗੇ। ਸ੍ਰੀ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਤੋਂ ਬਾਅਦ ਮੋਰਚਾ ਫ਼ਤਹਿ ਕਰਨ ਦਾ ਐਲਾਨ ਹੋਵੇਗਾ। ਨਗਰ ਕੀਰਤਨ ਦੀ ਅਗਵਾਈ ਜੱਥੇਦਾਰ ਰਾਜਾ ਰਾਜ ਸਿੰਘ ਅਤੇ ਬੁੱਢਾ ਦਲ ਦੇ ਪ੍ਰਮੁੱਖ ਬਾਬਾ ਮਾਨ ਸਿੰਘ ਜੀ ਕਰਨਗੇ। ਕਿਸਾਨ ਜੱਥੇਬੰਦੀਆਂ ਦੇ ਕਾਫਲੇ ਦਾ ਸਵਾਗਤ ਫੁੱਲਾਂ ਨਾਲ ਕੀਤਾ ਜਾਵੇਗਾ। ਉੱਥੇ ਹੀ ਸੀਐੱਮ ਚੰਨੀ ਵੱਲੋਂ ਵੀ ਕਿਸਾਨਾਂ ਦੀ ਜਿੱਤ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। 11 ਦਸੰਬਰ ਨੂੰ ਫ਼ਤਹਿ ਮਾਰਚ ਪਹਿਲਾ ਪੜਾਅ ਕਰਨਾਲ ਹੋਵੇਗਾ। 12 ਦਸੰਬਰ ਨੂੰ ਦੂਸਰਾ ਪੜਾਅ ਫ਼ਤਿਹਗੜ੍ਹ ਸਾਹਿਬ ਵਿੱਚ ਹੋਵੇਗਾ। 13 ਦਸੰਬਰ ਨੂੰ ਤੀਸਰਾ ਪੜਾਅ ਲੁਧਿਆਣਾ ਦੇ ਲੋਡੇਵਾਲ ਟੋਲ ਹੋਵੇਗਾ। 14 ਦਸੰਬਰ ਨੂੰ ਚੌਥਾ ਪੜਾਅ ਕਰਤਾਰਪੁਰ ਵਿੱਚ ਹੋਵੇਗਾ। ਅਤੇ 15 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਅਰਦਾਸ ਕਰਨ ਉਪਰੰਤ ਮੋਰਚਾ ਸਮਾਪਤ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: