ਇੱਕ ਸਾਲ ਤੱਕ ਕਿਸਾਨ ਸੜਕਾਂ ‘ਤੇ ਡਟੇ ਰਹੇ, ਖੁੱਲ੍ਹੇ ਆਸਮਾਨ ਦੇ ਹੇਠਾਂ, ਤੰਬੂ ਤੇ ਟੈਂਟ ਅੰਦਰ ਗਰਮੀ-ਸਰਦੀ ਸਾਰਾ ਕੁਝ ਸਹਿੰਦੇ ਰਹੇ ਪਰ ਅੱਜ ਕਿਸਾਨਾਂ ਵਿਚ ਜਸ਼ਨ ਦਾ ਮਾਹੌਲ ਹੈ। ਕਾਨੂੰਨ ਵਾਪਸੀ ਦੀ ਮੰਗ ਮੰਨਵਾ ਕੇ ਅੱਜ ਕਿਸਾਨ ਵਾਪਸ ਪਰਤ ਰਹੇ ਹਨ। ਇਸ ਵਿਚ ਕਿਸਾਨਾਂ ਨੇ ਅੱਜ ਪੂਰੇ ਦੇਸ਼ ਵਿਚ ਵਿਜੇ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ।
ਦਿੱਲੀ ਤੋਂ ਹਰਿਆਣਾ ਤੱਕ ਤੋਂ ਕਿਸਾਨ ਆਪਣੇ ਘਰਾਂ ਨੂੰ ਪਰਤ ਰਹੇ ਹਨ। ਨੈਸ਼ਨਲ ਹਾਈਵੇ 44 ‘ਤੇ ਅੰਦੋਲਨ ਦੌਰਾਨ ਬਣਾਏ ਗਏ ਇੱਟਾਂ ਦੇ ਮਕਾਨਾਂ ਨੂੰ ਕਿਸਾਨਾਂ ਨੇ ਤੋੜ ਦਿੱਤਾ ਹੈ। ਸੜਕ ਤੋਂ ਤੰਬੂ ਤੇ ਟੈਂਟ ਹਟਾਏ ਜਾ ਰਹੇ ਹਨ। ਅੰਦੋਲਨਕਾਰੀ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਤੱਕ ਵਿਚ ਘਰ ਬਣਾਇਆ ਹੋਇਆ ਸੀ। ਹੁਣ ਇਹ ਟਰੈਕਟਰ ਟਰਾਲੀਆਂ ਪੰਜਾਬ, ਹਰਿਆਣਾ ਤੇ ਯੂਪੀ ਦੇ ਖੇਤਾਂ ‘ਚ ਵਾਪਸ ਪਹੁੰਚਣਗੇ। ਅੰਦੋਲਨ ਖਤਮ ਕਰਨ ਦੇ ਐਲਾਨ ਨਾਲ ਕਿਸਾਨਾਂ ਨੇ ਘਰ ਵਾਪਸੀ ਲਈ 11 ਤੇ 12 ਦਸੰਬਰ ਦੀ ਤਰੀਕ ਤੈਅ ਕੀਤੀ ਸੀ। ਦਿੱਲੀ ਦੀਆਂ ਸਰਹੱਦਾਂ ਤੋਂ ਪਰਤਣ ਵਾਲੇ ਕਿਸਾਨਾਂ ਦਾ ਪੰਜਾਬ ਸਰਕਾਰ ਸਵਾਗਤ ਕਰੇਗੀ। ਇਸ ਦਾ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। ਕਿਸਾਨਾਂ, ਮਜ਼ਦੂਰਾਂ ਤੇ ਸੰਯੁਕਤ ਕਿਸਾਨ ਮੋਰਚਾ ਨੂੰ ਵਧਾਈ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਇਹ ਕੇਂਦਰ ਖਿਲਾਫ ਕਿਸਾਨਾਂ ਦੀ ਜਿੱਤ ਹੈ।
ਸਿੰਘੂ ਬਾਰਡਰ ਤੋਂ ਕਿਸਾਨ ਅੰਬਾਲਾ ਇਕੱਠੇ ਜਾਣਗੇ ਤੇ ਫਿਰ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਜਾਣਗੇ ਪਰ ਜਿਨ੍ਹਾਂ ਦੇ ਘਰ ਦੂਰ ਹਨ, ਉਹ ਫਤਿਹਪੁਰ ਸਾਹਿਬ ਵਿਚ ਅੱਜ ਦੀ ਰਾਤ ਰੁਕਣਗੇ ਜਦੋਂ ਕਿ ਟਿਕਰੀ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨ ਪਟਿਆਲ ਦੇ ਰਸਤੇ ਪੰਜਾਬ ਪਹੁੰਚਣਗੇ। 12 ਦਸੰਬਰ ਤੱਕ ਕਿਸਾਨਾਂ ਦੇ ਆਪਣੇ-ਆਪਣੇ ਘਰ ਪੁੱਜਣ ਦਾ ਪ੍ਰੋਗਰਾਮ ਹੈ। 13 ਦਸੰਬਰ ਨੂੰ ਕਿਸਾਨ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
15 ਦਸੰਬਰ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਾਰੀਆਂ ਥਾਵਾਂ ‘ਤੇ ਟੋਲ, ਮਾਲ ਤੇ ਪੈਟਰੋਲ ਪੰਪ ‘ਤੇ ਚੱਲ ਰਿਹਾ ਪ੍ਰਦਰਸ਼ਨ ਖਤਮ ਹੋ ਜਾਵੇਗਾ। 15 ਦਸੰਬਰ ਤੱਕ ਕਿਸਾਨ ਪੰਜਾਬ ਹਰਿਆਣਾ ਸਣੇ ਦਿੱਲੀ ਦੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਖਾਲੀ ਕਰ ਦੇਵੇਗੀ। ਦਿੱਲੀ ਦੇ ਗਾਜੀਪੁਰ ਬਾਰਡਰ ‘ਤੇਹੀ ਬੈਰੀਕੇਡਿੰਗ ਵੀ ਹਟਾ ਦਿੱਤੀ ਜਾਵੇਗੀ।