ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਅੰਦੋਲਨ ਵਿਚ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿਚ ਸ਼ਹੀਦ ਸਮਾਰਕ ਬਣਾਉਣ ਲਈ ਜ਼ਮੀਨ ਦੀ ਮੰਗ ਕੀਤੀ ਸੀ ਜਿਸ ‘ਤੇ ਸਰਕਾਰ ਨੇ ਸਹਿਮਤੀ ਨਹੀਂ ਪ੍ਰਗਟਾਈ ਹੈ। ਇਸ ਤੋਂ ਬਾਅਦ SKM ਹੁਣ ਆਪਣੇ ਪੱਧਰ ‘ਤੇ ਹੀ ਸੋਨੀਪਤ ਦੇ ਕੁੰਡਲੀ ਥਾਣਾ ਖੇਤਰ ਵਿਚ ਸ਼ਹੀਦ ਸਮਾਰਕ ਲਈ ਜ਼ਮੀਨ ਤਲਾਸ਼ ਰਿਹਾ ਹੈ ਜਿਥੇ ਕਿਸਾਨਾਂ ਲਈ ਸਮਾਰਕ ਬਣਾਇਆ ਜਾਵੇਗਾ, ਜਿਸ ਨਾਲ ਕਿਸਾਨ ਅੰਦੋਲਨ ਨੂੰ ਭਵਿੱਖ ਵਿਚ ਵੀ ਯਾਦ ਰੱਖਿਆ ਜਾਵੇਗਾ।
26 ਨਵੰਬਰ 2020 ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਸੀ। ਪਰ ਇਸ ਅੰਦੋਲਨ ਵਿਚ 700 ਤੋਂ ਵਧ ਕਿਸਾਨਾਂ ਨੇ ਆਪਣੀ ਜਾਨ ਵੀ ਗੁਆਈ ਹੈ। ਹਾਲਾਂਕਿ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਹੈ। ਸ਼ਹੀਦ ਸਮਾਰਕ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਨਾਂ ਸੁਨਿਹਰੀ ਅੱਖਾਂ ਵਿਚ ਲਿਖੇ ਜਾਣਗੇ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਕਿਸਾਨ ਅੰਦੋਲਨ ਨੂੰ ਯਾਦ ਰੱਖ ਸਕੇ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲਗਭਗ ਇਕ ਕਰੋੜ ਦਾ ਚੰਦਾ ਜਮ੍ਹਾ ਹੈ। ਨਾਲ ਹੀ ਕੁੰਡਲੀ ਤੇ ਟਿਕਰੀ ਬਾਰਡਰ ‘ਤੇ ਮੁੱਖ ਮੰਚ ‘ਤੇ ਲਗਭਗ 30 ਅਤੇ 16 ਲੱਖ ਰੁਪਏ ਲਾਗਤ ਆਈ ਸੀ ਜਿਸ ਨੂੰ ਵੀ ਅਸੀਂ ਵੇਚ ਰਹੇ ਹਾਂ ਤਾਂ ਕਿ ਉਸ ਨਾਲ ਵੀ ਕੁਝ ਫੰਡ ਇਕੱਠਾ ਕੀਤਾ ਜਾ ਸਕੇ।
ਗੌਰਤਲਬ ਹੈ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਸੋਨੀਪਤ ਕੁੰਡਲੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨਾਲ ਕਿਸਾਨ ਹੁਣ ਘਰ ਵਾਪਸੀ ਕਰ ਰਹੇ ਹਨ। ਇਸ ਵਿਚ ਉਹ ਆਪਣੀਆਂ ਤੰਬੂ ਤੇ ਟੈਂਟਾਂ ਨੂੰ ਸਮੇਟ ਰਹੇ ਹਨ। ਸ਼ੁੱਕਰਵਾਰ ਨੂੰ ਵੀ ਸੋਨੀਪਤ ਦੇ ਕੁੰਡਲੀ ਬਾਰਡਰ ਤੋਂ ਕਾਫੀ ਗਿਣਤੀ ‘ਚ ਕਿਸਾਨ ਆਪਣੇ ਘਰਾਂ ਵੱਲ ਰਵਾਨਾ ਹੋਏ।