ਬਾਬਾ ਬਕਾਲਾ ਰੈਲੀ ਵਿਚ ਹਾਈਕਮਾਨ ‘ਤੇ ਨਿਸ਼ਾਨਾ ਸਾਧਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਐਡਮਿਨੀਸਟ੍ਰੇਸ਼ਨ ਦੀ ਤਾਕਤ ਨਹੀਂ ਹੈ। ਉਹ ਸੰਗਠਨ ਦੇ ਪ੍ਰਧਾਨ ਹਨ ਪਰ ਫਿਰ ਵੀ ਆਪਣੀ ਮਰਜ਼ੀ ਨਾਲ ਇੱਕ ਜਨਰਲ ਸੈਕ੍ਰੇਟਰੀ ਵੀ ਨਹੀਂ ਲਗਾ ਸਕਦੇ।
ਸਿੱਧੂ ਦਾ ਇਹ ਦਰਦ ਇਸ ਲਈ ਛਲਕਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਜਿਲ੍ਹਾ ਪ੍ਰਧਾਨਾਂ ਦੀ ਲਿਸਟ ਤਿਆਰ ਕਰਕੇ ਭੇਜੀ ਸੀ, ਜਿਸ ਨੂੰ ਕਾਂਗਰਸ ਹਾਈਕਮਾਨ ਨੇ ਰੋਕ ਲਿਆ। ਜਦੋਂ ਇਹ ਲਿਸਟ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਤੱਕ ਪਹੁੰਚੀ ਤਾਂ ਪਤਾ ਲੱਗਾ ਕਿ ਸਿੱਧੂ ਨੇ ਇਕੱਲੇ ਹੀ ਇਸ ਨੂੰ ਤਿਆਰ ਕੀਤਾ ਹੈ। ਇਸ ਵਿਚ ਲੋਕਲ MLA ਤੇ ਸੀਨੀਅਰ ਨੇਤਾਵਾਂ ਦੀ ਰਾਏ ਨਹੀਂ ਲਈ ਗਈ ਪਰ ਕਾਂਗਰਸ ਹਾਈਕਮਾਨ ਨੇ ਲਿਸਟ ਰੋਕ ਲਈ ਤੇ ਇਸ ਦੀ ਜਗ੍ਹਾ ਹਰ ਜ਼ਿਲ੍ਹੇ ਵਿਚ AICC ਦੇ ਕੋ-ਆਰਡੀਨੇਟਰ ਲਗਾ ਕੇ ਸਿੱਧੂ ਨੂੰ ਝਟਕਾ ਦੇ ਦਿੱਤਾ। ਸਿੱਧੂ ਭਾਵੇਂ ਹੀ ਪੰਜਾਬ ਬਚਾਉਣ ਦੀ ਗੱਲ ਕਰਦੇ ਹੋਣ ਪਰ ਕੁਰਸੀ ਤੇ ਪਾਵਰ ਦੀ ਤੜਪ ਨਹੀਂ ਛਿਪਾ ਸਕਦੇ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਸਿੱਧੂ ਦੀ ਇਸ ਬੇਚੈਨੀ ਦੀ ਵਜ੍ਹਾ ਰਾਹੁਲ ਗਾਂਧੀ ਵੀ ਹਨ। ਸਿੱਧੂ ਲਗਾਤਾਰ ਮੁੱਖ ਮੰਤਰੀ ਚੰਨੀ ਸਰਕਾਰ ‘ਤੇ ਵਾਰ ਕਰ ਰਹੇ ਹਨ। ਉਨ੍ਹਾਂ ਦੇ ਐਲਾਨ ਨੂੰ ਲੌਲੀਪਾਪ ਕਹਿ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀ ਬਿਆਨਬਾਜ਼ੀ ਨਾਲ ਕਾਂਗਰਸ ਦਾ ਅਕਸ ਖਰਾਬ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਰਾਹੁਲ ਨੇ ਸਿੱਧੂ ਨੂੰ ਦਿੱਲੀ ਤਲਬ ਕੀਤਾ ਸੀ, ਜਿਸ ਵਿਚ ਉਨ੍ਹਾਂ ਸਿੱਧੂ ਨੂੰ ਕਿਹਾ ਸੀ ਕਿ ਉਹ ਸਰਕਾਰ ਖਿਲਾਫ ਬਿਆਨਬਾਜ਼ੀ ਨਾ ਕਰਨ।