ਭਾਰਤ ਤੇ ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਦਿਵਾਲੀਆ ਹੋ ਚੁੱਕੀ ਗੁਜਰਾਤ ਸਥਿਤ ਟੈਕਸਟਾਈਲ ਕੰਪਨੀ ਸਿੰਟੈਕਸ ਇੰਡਸਟਰੀਜ਼ ਲਿਮਟਿਡ ਨੂੰ ਖਰੀਦ ਸਕਦੀ ਹੈ। ਸਿੰਟੈਕਸ ਇੰਡਸਟਰੀਜ਼ ਦੀ ਵੈੱਬਸਾਈਟ ਅਨੁਸਾਰ, ਕੰਪਨੀ ਅਰਮਾਨੀ, Hugo Boss, ਡੀਜ਼ਲ ਅਤੇ ਬਰਬੇਰੀ ਵਰਗੇ ਗਲੋਬਲ ਫੈਸ਼ਨ ਬ੍ਰਾਂਡਾਂ ਨੂੰ ਫੈਬਰਿਕ ਸਪਲਾਈ ਕਰਦੀ ਹੈ।
ਸਟਾਕ ਐਕਸਚੇਂਜ ਫਾਈਲਿੰਗ ਅਨੁਸਾਰ, ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਹੋਰ ਸਾਂਝੇਦਾਰਾਂ ਨਾਲ ਮਿਲ ਕੇ ਦਿਵਾਲੀਆ ਹੋ ਚੁੱਕੀ ਭਾਰਤੀ ਟੈਕਸਟਾਈਲ ਫਰਮ ਸਿੰਟੈਕਸ ਇੰਡਸਟਰੀਜ਼ ਲਿਮਟਿਡ ਨੂੰ ਖਰੀਦਣ ਦੀ ਬੋਲੀ ਲਗਾਉਣ ਵਾਲਿਆਂ ਵਿੱਚੋਂ ਇੱਕ ਹੈ। ਮੁਕੇਸ਼ ਅੰਬਾਨੀ ਹੁਣ ਤੇਲ ਅਤੇ ਦੂਰਸੰਚਾਰ ਕਾਰੋਬਾਰ ਵਿੱਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਿਲਾਇੰਸ ਬੋਲੀ ਲਗਾਉਣ ਲਈ ਅਸੇਟਸ ਕੇਅਰ ਐਂਡ ਰੀਕੰਸਟ੍ਰਕਸ਼ਨ ਐਂਟਰਪ੍ਰਾਈਜ਼ ਲਿਮਟਿਡ ਨਾਲ ਸਾਂਝੇਦਾਰੀ ਕਰ ਰਹੀ ਹੈ, ਸਿੰਟੈਕਸ ਨੇ ਐਤਵਾਰ ਨੂੰ ਇੱਕ ਫਾਈਲਿੰਗ ਵਿੱਚ ਕਿਹਾ ਕਿ ਹੋਰ ਬੋਲੀ ਲਗਾਉਣ ਵਾਲੇ ਇਸੀਗੋ ਟੈਕਸਟਾਈਲ ਪ੍ਰਾਈਵੇਟ ਲਿਮਟਿਡ, ਜੀਐੱਚਸੀਐੱਲ ਲਿਮਟਿਡ ਅਤੇ ਹਿਮਾਤਸਿੰਘਕਾ ਵੈਂਚਰਸ ਪ੍ਰਾਈਵੇਟ ਲਿਮਟਿਡ ਹਨ।
ਹਾਲ ਹੀ ਦੇ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਮਾਰਕੀ ਬਾਲੀਵੁੱਡ ਬ੍ਰਾਂਡ ਅਤੇ ਹੋਰ ਸੰਪਤੀ ਖ਼ਰੀਦਣ ਤੋਂ ਇਲਾਵਾ ਰਿਲਾਇੰਸ ਨੇ ਕਈ ਲਗਜ਼ਰੀ ਅੰਤਰਰਾਸ਼ਟਰੀ ਨਾਵਾਂ ਦੇ ਨਾਲ ਭਾਈਵਾਲੀ ਵੀ ਕੀਤੀ ਹੈ, ਜਿਸ ਵਿੱਚ ਬਰਬੇਰੀ ਗਰੁੱਪ ਪੀ. ਐੱਲ. ਸੀ., Hugo Boss ਏਜੀ ਅਤੇ ਟਿਫਨੀ ਐਂਡ ਕੰਪਨੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: