ਲਖੀਮਪੁਰ ਘਟਨਾ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿਚ ਸਾਫ ਹੋ ਗਿਆ ਹੈ ਕਿ ਲਖੀਮਪੁਰ ਖੀਰੀ ਹੱਤਿਆਕਾਂਡ ਦੇ ਦੋਸ਼ੀ ਮੰਤਰੀ ਦੇ ਲਾਡਲੇ ਬੇਟੇ ਨੇ ਸੋਚੀ-ਸਮਝੀ ਸਾਜਿਸ਼ ਤਹਿਤ ਕਿਸਾਨਾਂ ਨੂੰ ਕੁਚਲਿਆ। ਇਸ ਦਰਿੰਦੇ ਹਤਿਆਰੇ ਲਈ ਫਾਂਸੀ ਦੀ ਸਜ਼ਾ ਵੀ ਘੱਟ ਹੈ।
ਗੌਰਤਲਬ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਟੀਮ ਦਾ ਕਹਿਣਾ ਹੈ ਕਿ ਘਟਨਾ ਪਹਿਲਾਂ ਤੋਂ ਯੋਜਨਾਬੱਧ ਸਾਜਿਸ਼ ਸੀ ਜਿਸ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਸੀ। ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਣੇ 14 ਲੋਕਾਂ ‘ਤੇ ਜਾਂਚ ਤੋਂ ਬਾਅਦ ਧਾਰਾਵਾਂ ਬਦਲ ਦਿੱਤੀਆਂ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਅਤੇ ਇਸ ਕੇਸ ਦੇ ਮੁੱਖ ਦੋਸ਼ੀ ਆਸ਼ੀਸ਼ ਸਣੇ 14 ਦੋਸ਼ੀਆਂ ‘ਤੇ ਹੁਣ ਗੈਰ-ਇਰਾਦਤਨ ਹੱਤਿਆ ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੀ ਧਾਰਾ ਨੂੰ ਹਟਾ ਕੇ ਕਤਲ ਦਾ ਕੇਸ ਚੱਲੇਗਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਸੀ. ਜੇ. ਐੱਮ. ਨੇ ਸੁਣਵਾਈ ਤੋਂ ਬਾਅਦ ਹੁਣ ਨਵੀਆਂ ਧਾਰਾਵਾਂ ਨੂੰ ਮਨਜ਼ੂਰ ਕਰਦੇ ਹੋਏ ਸਾਰੇ ਦੋਸ਼ੀਆਂ ਦਾ ਵਾਰੰਟ ਬਣਾਇਆ ਹੈ। ਹੁਣ ਆਸ਼ੀਸ਼ ਮਿਸ਼ਰਾ ਸਣੇ ਸਾਰੇ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 147, 148, 149, 307, 326, 302, 34, 120ਬੀ ਅਤੇ 3/25/30 ਆਰਮਸ ਧਾਰਾ ਲਗਾਈ ਗਈ ਹੈ ਜਿਸ ਤਹਿਤ ਉਹ ਸਾਰੇ ਹੁਣ ਜੇਲ੍ਹ ਵਿਚ ਰਹਿਣਗੇ ਤੇ ਨਵੀਆਂ ਧਾਰਾਵਾਂ ਮੁਤਾਬਕ ਮਾਮਲਾ ਚੱਲੇਗਾ।