ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸੋਮਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜ ਵੱਡੇ ਫੈਸਲੇ ਲਏ ਗਏ ਹਨ।
ਪਹਿਲੇ ਫੈਸਲੇ ਤਹਿਤ ਨਰਮਾ ਕਿਸਾਨਾਂ ਲਈ ਮੁਆਵਜ਼ਾ 5,000 ਰੁਪਏ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨਰਮਾ ਕਿਸਾਨਾਂ ਨੂੰ ਹੁਣ 75 ਫ਼ੀਸਦੀ ਤੋਂ ਵੱਧ ਫਸਲ ਖਰਾਬ ਹੋਣ ‘ਤੇ ਵੱਧ ਤੋਂ ਵੱਧ 17,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਪੰਜਾਬ ਸਰਕਾਰ ਦੇਵੇਗੀ, ਜੋ ਪਹਿਲਾਂ 12 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ।
ਦੂਜਾ, ਜਨਰਲ ਕੈਟਾਗਿਰੀ ਦੇ ਕਮਜ਼ੋਰ ਲੋਕਾਂ ਨੂੰ 25,000 ਘਰ ਬਣਾ ਕੇ ਦੇਵੇਗੀ ਸਰਕਾਰ, ਜਿਸ ਲਈ ਸਿਰਫ 4,000 ਰੁਪਏ ਮਹੀਨਾ ਕਿਸ਼ਤ ਹੋਵੇਗੀ। ਤੀਜਾ, ਮਿੰਨੀ ਬੱਸਾਂ ਲਈ ਸਾਲਾਨਾ ਟੈਕਸ 10 ਹਜ਼ਾਰ ਰੁਪਏ ਘਟਾ ਦਿੱਤਾ ਗਿਆ ਹੈ, ਯਾਨੀ ਹੁਣ 30,000 ਦੀ ਜਗ੍ਹਾ 20,000 ਰੁਪਏ ਹੀ ਟੈਕਸ ਅਦਾ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਇਸ ਤੋਂ ਇਲਾਵਾ ਚੌਥੇ ਫੈਸਲੇ ਤਹਿਤ ਆਟੋ ਵਾਲਿਆਂ ਦਾ 2020 ਦਾ ਪਿਛਲਾ ਬਕਾਇਆ ਮਾਫ ਕਰ ਦਿੱਤਾ ਗਿਆ ਹੈ, ਸਿਰਫ 1 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਪੰਜਵਾਂ ਫੈਸਲਾ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਠੇਕੇ ‘ਤੇ ਕੰਮ ਕਰਨ ਵਾਲੇ ਸਫਾਈ ਕਰਮਚਾਰੀ ਪੱਕੇ ਕੀਤੇ ਜਾਣਗੇ ਅਤੇ ਇਨ੍ਹਾਂ ਲਈ 10 ਸਾਲ ਦੀ ਸ਼ਰਤ ਵੀ ਨਹੀਂ ਹੋਵੇਗੀ।