ਇੰਡੀਗੋ ਏਅਰਲਾਈਨਜ਼ ਦਾ ਸਾਮਾਨ ਚੜ੍ਹਾਉਣ ਵਾਲਾ ਇਕ ਕਰਮਚਾਰੀ ਮੁੰਬਈ-ਆਬੂਧਾਬੀ ਫਲਾਈਟ ਦੇ ਕਾਰਗੋ ਕੰਪਾਰਟਮੈਂਟ ਵਿਚ ਸੌਂ ਗਿਆ। DGCA ਦੇ ਅਧਿਕਾਰੀਆਂ ਨੇ ਉਨ੍ਹਾਂ ਦੱਸਿਆ ਕਿ ਐਤਵਾਰ ਦੀ ਫਲਾਈਟ ਵਿਚ ਕਾਰਗੋ ਡੱਬੇ ਵਿਚ ਸਾਮਾਨ ਚੜ੍ਹਾਉਣ ਤੋਂ ਬਾਅਦ ਕਰਮਚਾਰੀ ਉਥੇ ਸੌਂ ਗਿਆ। ਕਾਰਗੋ ਦਾ ਦਰਵਾਜ਼ਾ ਬੰਦ ਸੀ ਤੇ ਜਹਾਜ਼ ਨੇ ਮੁੰਬਈ ਏਅਰਪੋਰਟ ਤੋਂ ਆਬੂਧਾਬੀ ਵਾਸਤੇ ਉਡਾਨ ਭਰੀ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਜਹਾਜ਼ ਜਦੋਂ ਆਬੂਧਾਬੀ ਵਿਚ ਲੈਂਡ ਹੋਇਆ ਤਾਂ ਪ੍ਰਸ਼ਾਸਨ ਵੱਲੋਂ ਲੋਡਰ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਜਿਸ ਵਿਚ ਉਸ ਦੀ ਸਰੀਰਕ ਹਾਲਾਤ ਸਥਿਰ ਪਾਈ ਗਈ। DGCA ਅਧਿਕਾਰੀਆਂ ਨੇ ਦੱਸਿਆ ਕਿ ਆਬੂਧਾਬੀ ਦੇ ਅਧਿਕਾਰੀਆਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਲੋਡਰ ਨੂੰ ਇਸੇ ਜਹਾਜ਼ ਵਿਚ ਆਮ ਯਾਤਰੀ ਵਾਂਗ ਮੁੰਬਈ ਵਾਪਸ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਏਅਰਲਾਈਨ ਕਰਮਚਾਰੀ ਨੂੰ ਜਾਂਚ ਹੋਣ ਤੱਕ ਹਟਾ ਦਿੱਤਾ ਗਿਆ ਹੈ।