ਤਾਮਿਲਨਾਡੂ ਦੇ ਕੁਨੂਰ ਵਿਚ ਹੈਲੀਕਾਪਟਰ ਹਾਦਸੇ ‘ਚ ਇਕਲੌਤੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਿਆਨ ਮੁਤਾਬਕ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਉਹ ਇਸ ਸਮੇਂ ਬੰਗਲੌਰ ਕਮਾਂਡ ਹਸਪਤਾਲ ਵਿਚ ਵੈਂਟੀਲੇਟਰ ‘ਤੇ ਹਨ। ਬੰਗਲੌਰ ਦੇ ਇੱਕ ਨਿੱਜੀ ਹਸਪਤਾਲ ਅਤੇ ਇੱਕ ਸਰਕਾਰੀ ਹਸਪਤਾਲ ਦੇ ਚਕਿਤਸਾ ਮਾਹਿਰ ਗਰੁੱਪ ਕੈਪਟਨ ਵਰੁਣ ਸਿੰਘ ਦਾ ਇਲਾਜ ਕਰ ਰਹੀ ਮੈਡੀਕਲ ਟੀਮ ਨੂੰ ਬੰਗਲੌਰ ਦੇ ਏਅਰ ਫੋਰਸ ਕਮਾਂਡ ਹਸਪਤਾਲ ਵਿਚ ਸਲਾਹ ਦੇ ਰਹੇ ਹਨ।
ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਐਤਵਾਰ ਨੂੰ ਕਮਾਂਡ ਹਸਪਤਾਲ ਦਾ ਦੌਰਾ ਕੀਤਾਅਤੇ ਫੌਜ ਅਧਿਕਾਰੀ ਦੇ ਇਲਾਜ ਲਈ ਸੂਬਾ ਸਰਕਾਰ ਤੋਂ ਹਰ ਸੰਭਵ ਸਮਰਥਨ ਦਾ ਭਰੋਸਾ ਦਿੱਤਾ। ਵੀਰਵਾਰ ਨੂੰ ਕੈਪਟਨ ਵਰੁਣ ਸਿੰਘ ਨੂੰ ਇਲਾਜ ਲਈ ਵੇਲਿੰਗਟਨ ਦੇ ਫੌਜ ਹਸਪਤਾਲ ਤੋਂ ਬੰਗਲੌਰ ਦੇ ਹਵਾਈ ਫੌਜ ਦੇ ਕਮਾਨ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਗਰੁੱਪ ਕੈਪਟਨ ਨੂੰ ਹਾਲ ਹੀ ਵਿਚ ਰਾਸ਼ਟਰਪਤੀ ਰਾਮ ਨਥ ਕੋਵਿੰਦ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਭਾਰਤ ਦੇ ਪਹਿਲੇ CDS ਸਣੇ Mi-17V5 ਹੈਲੀਕਾਪਟਰ ‘ਚ ਸਵਾਰ 14 ਲੋਕਾਂ ‘ਚੋਂ 13 ਲੋਕਾਂ ਦੀ 8 ਦਸੰਬਰ ਨੂੰ ਜਾਨ ਚਲੀ ਗਈ ਸੀ। ਹਾਦਸੇ ‘ਚ ਜਾਨ ਗਾਉਣ ਵਾਲਿਆਂ ‘ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿੰਗ ਸਿੰਘ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸ਼ਾਮਲ ਹੈ।
ਜਿਨ੍ਹਾਂ ਲੋਕਾਂ ਦੀ ਜਾਨ ਗਈ ਉਨ੍ਹਾਂ ਵਿਚ ਦੇਸ਼ ਦੇ ਪਹਿਲੇ ਸੀ. ਡੀ. ਐੱਸ. ਬਿਪਿਨ ਰਾਵ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਲਖਵਿੰਦਰ ਸਿੰਘ, ਲਿੱਦੜ, ਸਟਾਫ ਅਫਸਰ ਲੈਫਟੀਨੈਂਟ ਕਰਨਲ ਹਰਜਿਦੰਰ ਸਿੰਘ ਤੇ ਹਵਾਈ ਫੌਜ ਦੇ ਹੈਲੀਕਾਪਟਰ ਪਾਇਲਟ ਟੀਮ ਸਣੇ 9 ਹੋਰ ਅਧਿਕਾਰੀ ਸ਼ਾਮਲ ਸਨ। ਸ਼ੁੱਕਰਵਾਰ ਨੂੰ ਜਨਰਲ ਰਾਵਤ, ਉਨ੍ਹਾਂ ਦੀ ਪਤਨੀ, ਸਹਾਇਕ ਬ੍ਰਿਗੇਡੀਅਰ ਐੱਲ. ਐੱਸ. ਲਿੱਦੜ ਦਾ ਰਾਸ਼ਟਰੀ ਰਾਜਧਾਨੀ ਦੇ ਬਰਾਰ ਸੁਕਏਅਰ ਸ਼ਮਸ਼ਾਨ ਘਾਟ ਵਿਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।