ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਕਾਂਗਰਸ ਸਰਕਾਰ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਦੇ ਫ਼ਤਵੇ ਨੂੰ ਪੈਰਾਂ ‘ਚ ਰੋਲ ਕੇ ਰੱਖ ਦਿੱਤਾ ਹੈ। ਪੰਜ ਸਾਲ ਪਹਿਲਾਂ ਪੰਜਾਬ ਵਾਸੀਆਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਕਾਂਗਰਸ ਨੇ ਪੂਰਾ ਨਹੀਂ ਕੀਤਾ, ਹੁਣ ਅੱਗੋਂ ਇਸ ਨੂੰ ਲੋਕਾਂ ਤੋਂ ਫ਼ਤਵਾ ਮੰਗਣ ਦਾ ਕੋਈ ਹੱਕ ਨਹੀਂ।
ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਅਯਾਸ਼ੀਆਂ, ਮਾਫ਼ੀਆ ਰਾਜ ਅਤੇ ਆਪਸੀ ਕਾਟੋ- ਕਲੇਸ਼ ਤੋਂ ਇਲਾਵਾ ਪੰਜਾਬ ਵਿੱਚ ਕੁੱਝ ਨਹੀਂ ਕੀਤਾ। ਇਸੇ ਕਰਕੇ 75 ਫੀਸਦੀ ਪੰਜਾਬ ਦੀਆਂ ਸੜਕਾਂ, ਚੌਂਕ ਚੌਰਾਹਿਆਂ, ਟੈਂਕੀਆਂ ਅਤੇ ਟਾਵਰਾਂ ‘ਤੇ ਧਰਨੇ ਲੱਗੇ ਹੋਏ ਨੇ।
ਮਾਨ ਨੇ ਕਾਂਗਰਸ ਵਿੱਚ ਚੱਲ ਰਹੇ ਕਾਟੋ-ਕਲੇਸ਼ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਰਕਾਰ ਤਮਾਸ਼ਾ ਬਣ ਕੇ ਰਹਿ ਗਈ ਹੈ। ਮੁੱਖ ਮੰਤਰੀ ਚੰਨੀ ਦੀ ਸੁਨੀਲ ਜਾਖੜ ਨਾਲ ਨਹੀਂ ਬਣਦੀ, ਜਾਖੜ ਦੀ ਪ੍ਰਤਾਪ ਸਿੰਘ ਬਾਜਵਾ ਨਾਲ, ਬਾਜਵਾ ਦੀ ਸੁਖਜਿੰਦਰ ਰੰਧਾਵਾ ਨਾਲ, ਰੰਧਾਵਾ ਦੀ ਨਵਜੋਤ ਸਿੱਧੂ ਨਾਲ ਤੇ ਸਿੱਧੂ ਦੀ ਕਿਸੇ ਨਾਲ ਵੀ ਨਹੀਂ ਬਣਦੀ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
‘ਆਪ’ ਦੇ ਸੂਬਾ ਪ੍ਰਧਾਨ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਪੰਜਾਬ ਆਗੂਆਂ ‘ਚ ਤਾਲਮੇਲ ਬਿਠਾਉਣ ਲਈ ਅੰਬਿਕਾ ਸੋਨੀ ਨੂੰ ਤਾਲਮੇਲ ਕਮੇਟੀ ਦੀ ਚੇਅਰਮੈਨ ਬਣਾਇਆ ਹੈ, ਪਰ ਕਾਂਗਰਸ ‘ਚ ਨਾ ਤਾਲ ਹੈ ਤੇ ਨਾ ਮੇਲ ਹੈ।
ਇਹ ਵੀ ਪੜ੍ਹੋ : ਵਿਆਹ ਦੀ ਖੁਸ਼ੀ ‘ਚ ਨਵੇਂ ਜੋੜੇ ਨੂੰ ਹਵਾ ‘ਚ ਫਾਇਰਿੰਗ ਪਈ ਮਹਿੰਗੀ, ਪੁਲਿਸ ਨੇ ਠੋਕ ‘ਤਾ ਪਰਚਾ
ਮਾਨ ਨੇ CM ਚੰਨੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਕੋਲ ਪੱਕੇ ਕਰਨ ਦੀ ਦਰਖਾਸਤ ਲੈ ਕੇ ਗਏ ਅਧਿਆਪਕਾਂ ਨੂੰ ਸੀ.ਐੱਮ. ਸਾਹਿਬ ਕਹਿੰਦੇ ਹਨ, ”ਹਮੇਂ ਤਾਂ ਆਪ ਕੱਚੇ ਮੁੱਖ ਮੰਤਰੀ ਹੋਵਾਂ, ਥੋਨੂੰ ਕਿਆ ਪੱਕੇ ਕਰਾਂ।” ਸਰਕਾਰ ਬਿਨਾਂ ਡਰਾਈਵਰ ਬੱਸ ਵਾਂਗੂ ਚੱਲ ਰਹੀ ਹੈ, ਪਤਾ ਨਹੀਂ ਕਿੱਥੇ ਜਾ ਕੇ ਡਿੱਗੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਰਕਾਰ ਦਾ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਕਿਸੇ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਸਰਕਾਰ ਕੌਣ ਚਲਾ ਰਿਹਾ ਹੈ। ਰਾਤੋ-ਰਾਤ ਅਧਿਕਾਰੀ ਬਦਲੇ ਜਾ ਰਹੇ ਹਨ। ਦੋ- ਦੋ ਵਾਰ ਏ.ਜੀ ਅਤੇ ਡੀ.ਜੀ.ਪੀ ਬਦਲੇ ਗਏ ਹਨ। ਮੁੱਖ ਮੰਤਰੀ ਦੇ ਹਲਕੇ ‘ਚ ਅੱਜ ਵੀ ਸ਼ਰੇਆਮ ਰੇਤ ਮਾਫ਼ੀਆ ਕੰਮ ਕਰ ਰਿਹਾ ਹੈ।