ਮਹਾਰਾਸ਼ਟਰ ਦੇ ਮੰਤਰੀ ਗੁਲਾਬ ਰਾਓ ਪਾਟਿਲ ਵੱਲੋਂ ਆਪਣੇ ਹਲਕੇ ਦੀਆਂ ਸੜਕਾਂ ਦੀ ਅਦਾਕਾਰਾ ਹੇਮਾ ਮਾਲਿਨੀ ਦੀ ਗਲ੍ਹਾਂ ਨਾਲ ਕਰਨ ਦਾ ਭਾਜਪਾ ਦੀ ਸੰਸਦ ਮੈਂਬਰ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇੱਕ ਮੰਤਰੀ ਨੂੰ ਅਜਿਹੀਆਂ ਟਿੱਪਣੀਆਂ ਕਰਨਾ ਸੋਭਾ ਨਹੀਂ ਦਿੰਦੀਆਂ।
ਹੇਮਾ ਮਾਲਿਨੀ ਨੇ ਪਹਿਲਾਂ ਮਜ਼ਾਕ ਕਰਦਿਆਂ ਕਿਹਾ ਕਿ ‘ਇਹ ਬਿਹਤਰ ਹੋਵੇਗਾ ਕਿ ਮੈਂ ਆਪਣੀਆਂ ਗੱਲ੍ਹਾਂ ਨੂੰ ਸੰਭਾਲ ਕੇ ਰੱਖਾਂ। ਉਨ੍ਹਾਂ ਕਿਹਾ ਕਿ ਇਹ ਟ੍ਰੈਂਡ (ਰੁਝਾਨ) ਕੁਝ ਸਾਲ ਪਹਿਲਾਂ ਲਾਲੂ ਜੀ (ਲਾਲੂ ਪ੍ਰਸਾਦ ਯਾਦਵ) ਨੇ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹਰ ਕਿਸੇ ਵਿੱਚ ਅਜਿਹਾ ਕਹਿਣਾ ਆਮ ਹੋ ਗਿਆ। ਉਂਝ ਅਜਿਹਾ ਕਰਨਾ ਨਹੀਂ ਚਾਹੀਦਾ ਹੈ।

ਹੇਮਾ ਮਾਲਿਨੀ ਨੇ ਅੱਗੇ ਕਿਹਾ ਕਿ ਉਂਝ ਅਜਿਹਾ ਨਹੀਂ ਕਰਨਾ ਚਾਹੀਦਾ। ਜੇ ਆਮ ਨਾਗਰਿਕ ਇਸ ਤਰ੍ਹਾਂ ਬੋਲਦੇ ਹਨ ਤਾਂ ਸਮਝਿਆ ਜਾ ਸਕਦਾ ਹੈ। ਪਰ ਜੇ ਸਰਕਾਰ ਦੇ ਮੰਤਰੀ ਜਾਂ ਅਜਿਹਾ ਕੋਈ ਵਿਅਕਤੀ ਅਜਿਹੀ ਗੱਲ ਕਹਿਣਗੇ ਤਾਂ ਇਹ ਚੰਗਾ ਨਹੀਂ ਲੱਗਦਾ।
ਦਰਅਸਲ ਮਹਾਰਾਸ਼ਟਰ ਦੇ ਮੰਤਰੀ ਅਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਗੁਲਾਬਰਾਓ ਪਾਟਿਲ ਨੇ ਹਾਲ ਹੀ ਵਿੱਚ ਆਪਣੇ ਵਿਧਾਨ ਸਭਾ ਹਲਕੇ ਦੇ ਜਲਗਾਓਂ ਜ਼ਿਲ੍ਹੇ ਦੀਆਂ ਸੜਕਾਂ ਦੀ ਤੁਲਨਾ ਅਦਾਕਾਰਾ ਹੇਮਾ ਮਾਲਿਨੀ ਦੀ ਗੱਲ੍ਹਾਂ ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਸੀ, ਪਰ ਹੇਮਾ ਮਾਲਿਨੀ ਇਸ ਤੋਂ ਨਾਰਾਜ਼ ਹੈ।
ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

ਇਹ ਵੀ ਪੜ੍ਹੋ : ਨੌਕਰੀਪੇਸ਼ਾਂ ਲਈ ਆ ਰਿਹੈ ਨਵਾਂ ਲੇਬਰ ਕੋਡ, ਹਫ਼ਤੇ ‘ਚ 3 ਦਿਨ ਮਿਲੇਗੀ ਛੁੱਟੀ, ਘਟੇਗੀ ਇਨ-ਹੈਂਡ ਸੈਲਰੀ
ਗੁਲਾਬਰਾਓ ਪਾਟਿਲ ਨੇ ਕਿਹਾ ਸੀ ਕਿ ਜੋ ਲੋਕ 30 ਸਾਲਾਂ ਤੋਂ ਵਿਧਾਇਕ ਹਨ, ਉਹ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਆ ਕੇ ਸੜਕਾਂ ਦੇਖਣ, ਜੇ ਸੜਕਾਂ ਹੇਮਾ ਮਾਲਿਨੀ ਦੀ ਗੱਲ੍ਹਾਂ ਵਰਗੀਆਂ ਨਾ ਹੋਈਆਂ, ਤਾਂ ਮੈਂ ਅਸਤੀਫਾ ਦੇ ਦੇਵਾਂਗਾ।’ ਫਿਰ ਆਪਣੇ ਇਸ ਬਿਆਨ ਲਈ ਮਾਫੀ ਵੀ ਮੰਗ ਲਈ ਤੇ ਕਿਹ ਕਿ ਮੈਂ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਚਾਹੁੰਦਾ ਸੀ।






















