ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਧਮਾਕੇ ਤੋਂ ਬਾਅਦ ਜਨਤਕ ਥਾਵਾਂ ‘ਤੇ ਪੁਲਿਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਅੰਮ੍ਰਿਤਸਰ ‘ਚ ਕਮਾਂਡੋ ਤਾਇਨਾਤ ਕਰ ਦਿੱਤੇ ਗਏ ਹਨ। ਕੰਪਨੀ ਬਾਗ, ਹਾਲ ਗੇਟ ਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ‘ਤੇ ਕਮਾਂਡੋ ਤਾਇਨਾਤ ਹਨ। ਕੋਰਟ ਕੰਪਲੈਕਸ ‘ਤੇ ਮੈਟਲ ਡਿਟੈਕਟਰ ਤੋਂ ਹੋ ਕੇ ਲੋਕਾਂ ਨੂੰ ਲੰਘਣਾ ਪੈ ਰਿਹਾ ਹੈ।
ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ‘ਚ ਰਾਤ ਦੇ ਸਮੇਂ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਪੁਲਿਸ ਨੇ ਦੇਰ ਸ਼ਾਮ ਮਾਲ ਆਫ ਅੰਮ੍ਰਿਤਸਰ ਤੇ ਟ੍ਰਿਲੀਅਮ ਮਾਲ ਵਿਚ ਵੀ ਨਿਰੀਖਣ ਕੀਤਾ। ਇਸ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ‘ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਹਰ ਥਾਣੇ ਦੀ ਪੁਲਿਸ ਨੂੰ ਉਨ੍ਹਾਂ ਦੇ ਇਲਾਕੇ ਵਿਚ ਪੈਂਦੇ ਜਨਤਕ ਥਾਵਾਂ ਦੀ ਰੁਟੀਨ ਚੈਕਿੰਗ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਅੱਜ ਅੰਮ੍ਰਿਤਸਰ ਦੀਆਂ ਕਈ ਜਨਤਕ ਥਾਵਾਂ ‘ਤੇ ਚੈਕਿੰਗ ਵੀ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਅੰਮ੍ਰਿਤਸਰ ਅਦਾਲਤ ਵਿਚ ਆਮ ਜਨਤਾ ਦੇ ਦਾਖਲ ਹੋਣ ਲਈ ਦੋ ਮੁੱਖ ਦਰਵਾਜ਼ੇ ਹਨ। ਜਿਥੇ ਪਹਿਲਾਂ ਤੋਂ ਹੀ ਮੈਟਲ ਡਿਟੈਕਟਰ ਸਨ, ਪਰ ਹੁਣ ਇਥੇ ਮਹਿਲਾ ਤੇ ਪੁਰਸ਼ ਪੁਲਿਸ ਕਰਮਚਾਰੀ ਨੂੰ ਹਰ ਦਰਵਾਜ਼ੇ ‘ਤੇ ਚੈਕਿੰਗ ਲਈ ਦੋ-ਦੋ ਹੈਂਡ ਹੇਲਡ ਮੈਟਲ ਡਿਟੈਕਟਰ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਜੋ ਕੋਰਟ ਕੰਪਲੈਕਸ ਦਾ ਵਾਰ-ਵਾਰ ਦੌਰਾ ਕਰ ਰਹੀ ਹੈ।