ਦੇਸ਼ ਲਈ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ਵਾਲੀ ਹਰਨਾਜ਼ ਸੰਧੂ ਸ਼ਾਹਰੁਖ਼ ਖਾਨ ਦੀ ਬਹੁਤ ਵੱਡੀ ਫੈਨ ਹੈ ਤੇ ਉਸ ਦਾ ਸੁਪਨਾ ਹੈ ਕਿ ਉਹ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ਼ ਖਾਨ ਅਤੇ ਫਿਲਮਕਾਰ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰੇ।

ਹਰਨਾਜ਼ ਸੰਧੂ ਨੇ ਫਿਲਮੀ ਦੁਨੀਆ ‘ਚ ਕਦਮ ਰੱਖਣ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਹਰਨਾਜ਼ ਨੇ ਦੱਸਿਆ ਕਿ ਉਹ ਸ਼ਾਹਰੁਖ਼ ਖਾਨ ਦਾ ਬਹੁਤ ਸਤਿਕਾਰ ਕਰਦੀ ਹੈ ਅਤੇ ਉਹ ਉਸ ਨਾਲ ਆਪਣਾ ਬਾਲੀਵੁੱਡ ਸਫਰ ਸ਼ੁਰੂ ਕਰਨਾ ਚਾਹੁੰਦੀ ਹੈ।
ਹਰਨਾਜ਼ ਸੰਧੂ ਨੇ ਕਿਹਾ, “ਮੈਂ ਇੱਕ ਅਜਿਹੀ ਇਨਸਾਨ ਹਾਂ ਜੋ ਕਦੇ ਵੀ ਜ਼ਿੰਦਗੀ ਦੀ ਪਲਾਨਿੰਗ ਨਹੀਂ ਕਰਦੀ। ਮੈਂ ਪੇਸ਼ੇ ਤੋਂ ਕਲਾਕਾਰ ਹਾਂ, ਪਿਛਲੇ ਪੰਜ ਸਾਲਾਂ ਤੋਂ ਥੀਏਟਰ ਕਰ ਰਹੀ ਹਾਂ। ਮੈਂ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਲਈ ਉਤਸੁਕ ਹਾਂ। ਮੈਨੂੰ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਪਸੰਦ ਹੈ, ਮੈਨੂੰ ਕੁਆਲਿਟੀ ਤੇ ਕਲਾ ਪਸੰਦ ਹੈ, ਉਨ੍ਹਾਂ ਦੀਆਂ ਫਿਲਮਾਂ ਵਿਚ ਭਾਵਨਾ ਅਤੇ ਡੂੰਘਾਈ ਹੈ।

ਸੰਧੂ ਨੇ ਅੱਗੇ ਕਿਹਾ ਕਿ ਮੈਂ ਸ਼ਾਹਰੁਖ ਖਾਨ ਦਾ ਬਹੁਤ ਸਤਿਕਾਰ ਤੇ ਉਨ੍ਹਾਂ ਨਾਲ ਪਿਆਰ ਕਰਦੀ ਹਾਂ। ਉਨ੍ਹਾਂ ਨੇ ਜੋ ਸਖ਼ਤ ਮਿਹਨਤ ਕੀਤੀ ਹੈ ਅਤੇ ਅਜੇ ਵੀ ਕਰ ਰਹੇ ਹਨ, ਮੈਨੂੰ ਲੱਗਦਾ ਹੈ ਕਿ ਇਹ ਕਦੇ ਵੀ ਕਾਫੀ ਨਹੀਂ ਹੈ। ਪਰ ਉਹ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੇ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ ਤੇ ਜਿਸ ਤਰ੍ਹਾਂ ਉਹ ਹਰ ਇੰਟਰਵਿਊ ਵਿੱਚ ਗੱਲ ਕਰਦੇ ਹਨ, ਉਹ ਸੱਚਮੁਚ ਮੈਨੂੰ ਪ੍ਰੇਰਿਤ ਕਰਦੇ ਹਨ ਕਿ ਇਹ ਸਿਰਫ ਤੁਹਾਡੇ ਰਵੱਈਏ ਬਾਰੇ ਹੈ ਜੋ ਤੁਹਾਨੂੰ ਜਗ੍ਹਾ ਦਿੰਦਾ ਹੈ। ਉਹ ਇੱਕ ਅਨੋਖੇ ਕਲਾਕਾਰ ਤੇ ਅਨੋਖੇ ਇਨਸਾਨ ਹਨ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”























