ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਸੀਮਾ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਐਨਕਾਊਂਟਰ ਸ਼ੁਰੂ ਹੋ ਗਿਆ ਹੈ। ਦੋਵੇਂ ਪਾਸਿਓਂ ਫਾਇਰਿੰਗ ਜਾਰੀ ਹੈ। ਫੌਜ ਨੂੰ ਚੌਗਾਮ ਇਲਾਕੇ ਵਿਚ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਹਥਿਆਰ ਸੁੱਟਣ ਲਈ ਕਿਹਾ ਪਰ ਉਹ ਲਗਾਤਾਰ ਗੋਲੀਬਾਰੀ ਕਰ ਰਹੇ ਹਨ। ਇਸ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਮੁਠਭੇੜ ਵਿਚ ਐੱਸ. ਓ. ਜੀ. ਦੇ ਜਵਾਨਾਂ ਤੋਂ ਇਲਾਵਾ ਫੌਜ ਦੀ 44 ਆਰ. ਆਰ. ਦੇ ਜਵਾਨ ਵੀ ਸ਼ਾਮਲ ਹਨ। ਅੱਤਵਾਦੀਆਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਮੁਠਭੇੜ ਵਾਲੀ ਥਾਂ ‘ਤੇ ਦੋ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਦੱਖਣ ਕਸ਼ਮੀਰ ਦੇ ਹੀ ਜ਼ਿਲ੍ਹਾ ਅਨੰਤਨਾਗ ਤੇ ਕੁਲਗਾਮ ਵਿਚ ਇੱਕ ਸਾਲ ਵਿਚ ਭਾਜਪਾ ਦੇ 5 ਵਰਕਰਾਂ ਤੇ ਇੱਕ ਪੁਲਿਸ ਇੰਸਪੈਕਟਰ ਦੀ ਹੱਤਿਆ ਵਿਚ ਸ਼ਾਮਲ ਹਿਜਬੁਲ ਮੁਜਾਹਦੀਨ ਦੇ ਮਸ਼ਹੂਰ ਅੱਤਵਾਦੀ ਸ਼ਹਿਜਾਦ ਅਹਿਮਦ ਸੇਹ ਨੂੰ ਸੁਰੱਖਿਆ ਬਲਾਂ ਨੇ ਪਿਛਲੇ ਸ਼ੁੱਕਰਵਾਰ ਸਵੇਰੇ ਬਿਜਬਿਹਾੜਾ ਮੁਠਭੇੜ ਵਿਚ ਮਾਰ ਗਿਰਾਇਆ ਸੀ। ਸ਼ਹਿਜਾਦ ਏ-ਸ਼੍ਰੇਣੀ ਦਾ ਅੱਤਵਾਦੀ ਸੀ ਅਤੇ ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਉਸ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਮੁਬਾਰਕਬਾਦ ਵੀ ਦਿੱਤੀ ਸੀ।