ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਵਿਚ ਵੱਡਾ ਖੁਲਾਸਾ ਹੋਇਆ ਹੈ। ਬੰਬ ਪਲਾਂਟ ਕਰਦੇ ਸਮੇਂ ਮਾਰੇ ਗਏ ਗਨਗਦੀਪ ਨੂੰ ਲੁਧਿਆਣਾ ਜੇਲ੍ਹ ਵਿਚ ਬੰਦ ਅੰਮ੍ਰਿਤਸਰ ਦੇ ਪਿੰਡ ਲਾਧੋਕੇ ਨਿਵਾਸੀ ਮਸ਼ਹੂਰ ਸਮੱਗਲਰ ਰਣਜੀਤ ਸਿੰਘ ਉਰਫ ਚੀਤਾ ਨੇ ਅੱਤਵਾਦੀਆਂ ਨਾਲ ਮਿਲਵਾਇਆ ਸੀ। ਰਣਜੀਤ ਨੂੰ ਅੱਤਵਾਦੀ ਰਿੰਦਾ ਦਾ ਪੁਰਾਣਾ ਸਾਥੀ ਦੱਸਿਆ ਜਾ ਰਿਹਾ ਹੈ। ਚੀਤਾ ਨੂੰ 2019 ਵਿਚ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਨਮਕ ‘ਚ ਲੁਕਾ ਕੇ ਲਿਆਈ 532 ਕਿਲੋ ਹੈਰੋਇਨ ਸਮਗਲਿੰਗ ਦੇ ਮਾਮਲੇ ਵਿਚ ਪੁਲਿਸ ਨੇ ਹਰਿਆਣਾ ਦੇ ਸਿਰਸਾ ਤੋਂ ਗ੍ਰਿਫਤਾਰ ਕੀਤਾ ਸੀ।
ਜਾਂਚ ਟੀਮ ਨੇ ਰਣਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਲਿਆ ਹੈ। ਰਣਜੀਤ ਤੇ ਗਗਨਦੀਪ ਜੇਲ੍ਹ ‘ਚ ਇਕੱਠੇ ਬੰਦ ਸਨ। ਗਗਨਦੀਪ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਇੱਕ-ਦੂਜੇ ਨਾਲ ਗੱਲ ਕਰਦੇ ਸਨ।ਇਹੀ ਨਹੀਂ ਲੁਧਿਆਣਾ ਕੋਰਟ ਕੰਪਲੈਕਸ ਤੋਂ ਵੀ ਉਸ ਨੇ ਰਣਜੀਤ ਸਿੰਘ ਨਾਲ ਗੱਲ ਕੀਤੀ ਸੀ।
ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੰਬ ਗਗਨਦੀਪ ਨੂੰ ਕਿਸ ਨੇ ਦਿੱਤਾ ਸੀ। ਕਿੰਨੇ ਹੋਰ ਲੋਕ ਇਸ ਮਾਡਿਊਲ ਦਾ ਹਿੱਸਾ ਹਨ। ਪੁਲਿਸ ਲਈ ਪ੍ਰੇਸ਼ਾਨੀ ਇਸ ਗੱਲ ਦੀ ਵੀ ਹੈ ਕਿਉਂਕਿ ਇਹ ਪੂਰਾ ਮਾਮਲਾ ਹੀ ਵੱਖਰਾ ਹੈ। ਪੁਲਿਸ ਦੇ ਇੱਕ ਉੱਚ ਅਧਿਕਾਰੀ ਮੁਤਾਬਕ ਹੁਣ ਤੱਕ ਜਾਂਚ ਵਿਚ ਇਹੀ ਸਾਹਮਣੇ ਆਇਆ ਹੈ ਪਰ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕੇਂਦਰੀ ਸੁੱਖਿਆ ਏਜੰਸੀਆਂ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਧਮਾਕੇ ਲਈ ਆਰਡੀਐਕਸ ਦਾ ਇਸਤੇਮਾਲ ਹੋਇਆ ਹੈ। ਚੀਤਾ ਨੂੰ ਜੁਆਇੰਟ ਆਪ੍ਰੇਸ਼ਨ ‘ਚ ਬੇਗੂ ਪਿੰਡ ਦੇ ਇੱਕ ਮਕਾਨ ਵਿਚ ਫੜਿਆ ਗਿਆ। ਨਾਲ ਹੀ ਉਸ ਦਾ ਭਰਾ ਗਗਨ ਦੇ ਮਦਦ ਕਰਨ ਵਾਲਾ ਸਿਰਸਾ ਦੇ ਪਿੰਡ ਬੇਗੂ ਨਿਵਾਸੀ ਗੁਰਮੀਤ ਸਿੰਘ ਵੀ ਗ੍ਰਿਫਤਾਰ ਹੋਇਆ ਸੀ।
ਪੁਲਿਸ ਮੁਤਾਬਕ ਗਨਗਦੀਪ ਸਿੰਘ ਦੀ ਪੇਸ਼ੀ 24 ਦਸੰਬਰ ਨੂੰ ਗਰਾਊਂਡ ਫਲੋਰ ‘ਤੇ ਹੀ ਇਕ ਅਦਾਲਤ ਵਿਚ ਸੀ। ਉਸ ਖਿਲਾਫ ਨਸ਼ਾ ਸਮਗਲਿੰਗ ਦਾ ਅਪਰਾਧਿਕ ਮਾਮਲਾ ਮੋਹਾਲੀ ਦੀ ਐੱਸ. ਟੀ. ਐੱਫ. ਕੋਰਟ ਵਿਚ ਦਰਜ ਕੀਤਾ ਗਿਆ ਸੀਤੇ ਉਹ 8 ਸਤੰਬਰ ਨੂੰ ਅਦਾਲਤ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ ਅਤੇ ਲਗਾਤਾਰ ਕੁਝ ਲੋਕਾਂ ਦੇ ਸੰਪਰਕ ਵਿਚ ਸੀ।