ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਤੋਂ ਖੇਤਰੀ ਟਰਾਂਸਪੋਰਟ ਦਫ਼ਤਰ ਵਿੱਚ ਚੱਕਰ ਕੱਟਣ ਅਤੇ ਲੰਬੀਆਂ ਲਾਈਨਾਂ ਤੋਂ ਛੋਟਕਾਰਾ ਮਿਲੇਗਾ। ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਲੈਣ ਲਈ ਨਿਯਮਾਂ ਨੂੰ ਸਰਲ ਕਰ ਦਿੱਤਾ ਹੈ। ਹੁਣ DL ਲਈ ਟੈਸਟ ਦੇਣ ਦੀ ਲੋੜ ਨਹੀਂ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨਵੇਂ ਨਿਯਮਾਂ ਨੂੰ ਸੂਚਿਤ ਕੀਤਾ ਹੈ। ਇਹ ਨਿਯਮ ਲਾਗੂ ਹੋ ਗਏ ਹਨ।
ਹੁਣ ਡਰਾਈਵਿੰਗ ਲਾਇਸੈਂਸ ਲਈ ਤੁਸੀਂ ਮਾਨਤਾ ਪ੍ਰਾਪਤ ਡਰਾਈਵਿੰਗ ਸਿਖਲਾਈ ਸਕੂਲ ਵਿੱਚ ਰਜਿਸਟਰ ਕਰ ਸਕਦੇ ਹੋ। ਲੋਕਾਂ ਨੂੰ ਡਰਾਈਵਿੰਗ ਟ੍ਰੇਨਿੰਗ ਸਕੂਲ ਤੋਂ ਟ੍ਰੇਨਿੰਗ ਲੈਣੀ ਪਵੇਗੀ। ਉੱਥੇ ਤੁਹਾਨੂੰ ਟੈਸਟ ਪਾਸ ਕਰਨਾ ਪਵੇਗਾ। ਸਕੂਲ ਫਿਰ ਇੱਕ ਸਰਟੀਫਿਕੇਟ ਜਾਰੀ ਕਰੇਗਾ। ਇਸ ਦੇ ਆਧਾਰ ‘ਤੇ ਡਰਾਈਵਿੰਗ ਲਾਇਸੈਂਸ ਤਿਆਰ ਕੀਤਾ ਜਾਵੇਗਾ।
ਸਿਖਲਾਈ ਕੇਂਦਰਾਂ ਦੇ ਦਿਸ਼ਾ-ਨਿਰਦੇਸ਼ ਅਤੇ ਸ਼ਰਤਾਂ: ਅਧਿਕਾਰਤ ਏਜੰਸੀ ਇਹ ਯਕੀਨੀ ਬਣਾਏਗੀ ਕਿ ਵਾਹਨ ਸਿਖਲਾਈ ਕੇਂਦਰਾਂ ਕੋਲ ਇੱਕ ਏਕੜ ਜ਼ਮੀਨ ਹੋਣੀ ਚਾਹੀਦੀ ਹੈ, ਦਰਮਿਆਨੇ ਅਤੇ ਭਾਰੀ ਵਾਹਨਾਂ ਲਈ ਕੇਂਦਰਾਂ ਕੋਲ ਦੋ ਏਕੜ ਜ਼ਮੀਨ ਹੋਣੀ ਚਾਹੀਦੀ ਹੈ। ਟ੍ਰੇਨਰ ਕੋਲ ਘੱਟੋ-ਘੱਟ 12ਵੀਂ ਜਮਾਤ ਪਾਸ ਅਤੇ 5 ਸਾਲ ਦਾ ਡਰਾਈਵਿੰਗ ਦਾ ਤਜਰਬਾ ਹੋਣਾ ਚਾਹੀਦਾ ਹੈ। ਸਰਕਾਰ ਵੱਲੋਂ ਇੱਕ ਸਿਲੇਬਸ ਨਿਰਧਾਰਤ ਕੀਤਾ ਗਿਆ ਹੈ। ਹਲਕੇ ਮੋਟਰ ਵਾਹਨ ਚਲਾਉਣ ਲਈ ਸਿਲੇਬਸ ਦੀ ਮਿਆਦ ਚਾਰ ਹਫ਼ਤੇ ਹੋਵੇਗੀ। ਕੋਰਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਵੇਗਾ। ਜਿਸ ਵਿਚ ਥਿਊਰੀ ਅਤੇ ਪ੍ਰੈਕਟੀਕਲ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: