ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ ਲਿਆ ਜਾਵੇਗਾ। ਯੂਪੀਐੱਸਸੀ ਨੇ ਅਧਿਕਾਰੀਆਂ ਦਾ ਪੈਨਲ ਤਿਆਰ ਕਰਨ ਲਈ ਮੀਟਿੰਗ ਬੁਲਾਈ ਹੈ। ਹਾਲਾਂਕਿ, ਇਸ ਵਾਰ ਯੂਪੀਐਸਸੀ ਨੇ ਪੈਨਲ ਦੀ ਕੱਟ-ਆਫ ਮਿਤੀ ਬਾਰੇ ਚੁੱਪ ਧਾਰੀ ਹੋਈ ਹੈ। ਅਜਿਹੇ ਵਿੱਚ ਸੰਭਵ ਹੈ ਕਿ ਨਵੇਂ ਡੀਜੀਪੀ ਦਾ ਫੈਸਲਾ ਡੀਜੀਪੀ ਦਿਨਕਰ ਗੁਪਤਾ ਨੂੰ ਹਟਾਉਣ ਦੀ ਤਰੀਕ ਤੋਂ ਲਿਆ ਜਾਵੇਗਾ।
ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਯੂਪੀਐੱਸਸੀ ਘੱਟ ਹੀ ਨਿਰਧਾਰਤ ਨਿਯਮਾਂ ਦੇ ਵਿਰੁੱਧ ਚੱਲਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਥਾਂ ‘ਤੇ ਨਵਾਂ ਅਧਿਕਾਰੀ ਤਾਇਨਾਤ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਸਥਾਈ ਡੀਜੀਪੀ ਦੀ ਨਿਯੁਕਤੀ ਹੋਣੀ ਤੈਅ ਹੈ। ਵੀਕੇ ਭਾਵਰਾ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਚਰਨਜੀਤ ਚੰਨੀ ਨਵੇਂ ਮੁੱਖ ਮੰਤਰੀ ਬਣੇ ਹਨ। ਜਿਸ ਤੋਂ ਬਾਅਦ ਕੈਪਟਨ ਦੇ ਕਰੀਬੀ ਰਹੇ ਦਿਨਕਰ ਗੁਪਤਾ ਦੀ ਡੀਜੀਪੀ ਦੇ ਅਹੁਦੇ ਤੋਂ ਛੁੱਟੀ ਤੈਅ ਕਰ ਦਿੱਤੀ ਗਈ ਸੀ। ਇਸ ਲਈ ਦਿਨਕਰ ਛੁੱਟੀ ‘ਤੇ ਚਲਾ ਗਿਆ। ਸਰਕਾਰ ਨੇ ਉਨ੍ਹਾਂ ਨੂੰ ਹਟਾਉਣ ਵਿੱਚ ਦੇਰੀ ਕੀਤੀ। ਹਾਲਾਂਕਿ ਅਧਿਕਾਰੀਆਂ ਦੀ ਸੂਚੀ 30 ਸਤੰਬਰ ਨੂੰ ਯੂਪੀਐਸਸੀ ਨੂੰ ਭੇਜ ਦਿੱਤੀ ਗਈ ਸੀ। ਇਸ ਦੇ ਨਾਲ ਹੀ ਡੀਜੀਪੀ ਦਾ ਅਹੁਦਾ 5 ਅਕਤੂਬਰ ਨੂੰ ਖਾਲੀ ਹੋ ਗਿਆ ਸੀ, ਜਦੋਂ ਸਰਕਾਰ ਨੇ ਦਿਨਕਰ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਸੀ। ਅਜਿਹੇ ਵਿੱਚ ਯੂਪੀਐਸਸੀ 5 ਅਕਤੂਬਰ ਦੇ ਹਿਸਾਬ ਨਾਲ ਚੱਲ ਰਹੀ ਹੈ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਚਿੱਠੀਆਂ ਦੀ ਜੰਗ ਵੀ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: