ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਦੁਨੀਆ ਦਾ ਸਭ ਤੋਂ ਭਾਰਾ ਵਿਅਕਤੀ ਐਲਾਨਿਆ ਗਿਆ ਸੀ। ਹਾਲਾਂਕਿ ਅੱਜ ਇਸ ਵਿਅਕਤੀ ਨੂੰ ਪਛਾਣਨਾ ਮੁਸ਼ਕਿਲ ਹੈ। ਇਸ ਵਿਅਕਤੀ ਦਾ ਨਾਂ ਖਾਲਿਦ ਬਿਨ ਮੋਹਸੇਨ ਸ਼ੈਰੀ ਹੈ।
ਖਾਲਿਦ ਬਿਨ ਮੋਹਸੇਨ ਸ਼ੈਰੀ ਦਾ ਜਨਮ 28 ਫਰਵਰੀ 1991 ਨੂੰ ਸਾਊਦੀ ਅਰਬ ਵਿੱਚ ਹੋਇਆ ਸੀ। ਅਗਸਤ 2013 ਵਿੱਚ, ਖਾਲਿਦ ਨੂੰ ਦੁਨੀਆ ਦਾ ਦੂਜਾ ਸਭ ਤੋਂ ਭਾਰਾ ਵਿਅਕਤੀ ਅਤੇ ਸਭ ਤੋਂ ਜ਼ਿਆਦਾ ਵਜ਼ਨ ਵਾਲਾ ਵਿਅਕਤੀ ਘੋਸ਼ਿਤ ਕੀਤਾ ਗਿਆ ਸੀ।
ਸਾਲ 2013 ਵਿੱਚ ਇਸ ਨੌਜਵਾਨ ਦੀ ਉਮਰ 22 ਸਾਲ ਸੀ। ਉਦੋਂ ਨੌਜਵਾਨ ਦਾ ਭਾਰ 610 ਕਿਲੋ ਸੀ। ਇਹ ਦੁਨੀਆ ਦੇ ਦੂਜੇ ਸਭ ਤੋਂ ਭਾਰੇ ਆਦਮੀ ਵਜੋਂ ਜਾਣਿਆ ਜਾਂਦਾ ਸੀ। ਉਸ ਤੋਂ ਭਾਰਾ ਆਦਮੀ ਜੌਨ ਬਰਾਊਡਰ ਮਿਨੋਚ ਸੀ। ਜਿਸ ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਖਾਲਿਦ ਬਿਨ ਮੋਹਸੇਨ ਸ਼ੈਰੀ ਉਦੋਂ ਚੱਲ ਵੀ ਨਹੀਂ ਸਕਦੇ ਸਨ। ਖਾਲਿਦ ਨੂੰ ਕਰੇਨ ਦੀ ਮਦਦ ਨਾਲ ਉਸ ਦੇ ਘਰ ਤੋਂ ਬਾਹਰ ਲਿਆਇਆ ਜਾਂਦਾ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਅਸਲ ਵਿੱਚ ਇਸ ਸ਼ਖਸ ਬਾਰੇ ਪਤਾ ਲੱਗਣ ਤੋਂ ਬਾਅਦ ਸਾਲ 2013 ‘ਚ ਤਤਕਾਲੀ ਸਾਊਦੀ ਬਾਦਸ਼ਾਹ ਅਬਦੁੱਲਾ ਨੇ ਉਸ ਨੂੰ ਰਿਆਦ ਆਉਣ ਦਾ ਹੁਕਮ ਦਿੱਤਾ ਸੀ, ਤਾਂ ਜੋ ਉਸ ਦਾ ਭਾਰ ਘਟਾਉਣ ਲਈ ਉਸ ਦੀ ਸਰਜਰੀ ਕਰਵਾਈ ਜਾਵੇ। ਇਸ ਤੋਂ ਬਾਅਦ ਖਾਲਿਦ ਨੂੰ ਉਸ ਦੇ ਘਰ ਤੋਂ ਬਾਹਰ ਕੱਢਣ ਲਈ ਅਮਰੀਕਾ ਤੋਂ ਕਰੇਨ ਲਿਆਂਦੀ ਗਈ। ਇਸ ਕਰੇਨ ਰਾਹੀਂ ਏਅਰਲਿਫਟ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਕੇ ਰਿਆਦ ਲਿਆਂਦਾ ਗਿਆ।
ਖਾਲਿਦ ਮੋਹਸੇਨ ਅਲ ਸ਼ੈਰੀ ਦੇ ਭਾਰ ਨੂੰ ਕੰਟਰੋਲ ਕਰਨ ਲਈ ਡਾਕਟਰੀ ਇਲਾਜ ਅਤੇ ਸਰਜਰੀ ਤੋਂ ਇਲਾਵਾ ਸੰਤੁਲਿਤ ਖੁਰਾਕ ਦਾ ਸਹਾਰਾ ਲਿਆ ਗਿਆ। ਇਸ ਤੋਂ ਬਾਅਦ ਖਾਲਿਦ ਬਿਨ ਮੋਹਸੇਨ ਸ਼ੈਰੀ ਨੇ ਅਗਲੇ 6 ਮਹੀਨਿਆਂ ‘ਚ ਆਪਣਾ ਭਾਰ ਅੱਧਾ ਘਟਾ ਲਿਆ ਸੀ। 6 ਮਹੀਨਿਆਂ ਦੇ ਅੰਦਰ ਹੀ ਉਸ ਦਾ ਵਜ਼ਨ 320 ਕਿਲੋ ਘਟ ਗਿਆ।

ਖਾਲਿਦ ਨੂੰ ਇਲਾਜ ਲਈ ਰਿਆਦ ਦੇ ਕਿੰਗ ਫਾਹਦ ਮੈਡੀਕਲ ਸਿਟੀ ਲਿਆਂਦਾ ਗਿਆ ਸੀ। ਇੱਥੇ ਖਾਲਿਦ ਦਾ ਇਲਾਜ ਕੁਝ ਸਾਲ ਚੱਲਿਆ। ਖਾਲਿਦ ਨੇ ਇਲਾਜ ਸ਼ੁਰੂ ਹੋਣ ਦੇ ਤਿੰਨ ਸਾਲ ਬਾਅਦ 2016 ਵਿੱਚ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ। ਇਸ ‘ਚ ਉਹ ਜ਼ਿਮਰ ਫ੍ਰੇਮ ਨਾਲ ਸੈਰ ਕਰਦੇ ਨਜ਼ਰ ਆਏ।
ਜਨਵਰੀ 2018 ਵਿੱਚ, ਖਾਲਿਦ ਦੇ ਸਰੀਰ ਤੋਂ ਵਾਧੂ ਚਮੜੀ ਨੂੰ ਹਟਾਉਣ ਲਈ ਇੱਕ ਆਖਰੀ ਸਰਜਰੀ ਕੀਤੀ ਗਈ ਸੀ। ਇਸ ਤੋਂ ਬਾਅਦ ਜਦੋਂ ਉਹ ਦੁਨੀਆ ਦੇ ਸਾਹਮਣੇ ਆਇਆ ਤਾਂ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਪੰਜ ਸਾਲ ਬਾਅਦ ਖਾਲਿਦ ਬਿਨ ਮੋਹਸੇਨ ਸ਼ੈਰੀ ਦਾ ਵਜ਼ਨ 542 ਕਿਲੋਗ੍ਰਾਮ ਘੱਟ ਗਿਆ। ਅੱਜ ਖਾਲਿਦ ਦਾ ਭਾਰ 68 ਕਿਲੋ ਹੈ। ਹੁਣ ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਕਦੇ ਉਸ ਦਾ ਭਾਰ 610 ਕਿਲੋ ਸੀ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”























